ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤਾ ਵਿਸ਼ੇਸ਼ ਯਾਦਗਾਰੀ ਸਿੱਕਾ

Saturday, Nov 23, 2024 - 07:06 PM (IST)

ਲਾਹੌਰ (ਏਜੰਸੀ)- ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਵਿਸ਼ੇਸ਼ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਆਏ 2500 ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂ ਸ਼ਨੀਵਾਰ ਨੂੰ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 14 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ੁਰੂ ਹੋਇਆ ਸੀ, ਜਿੱਥੇ ਸਿੱਖ ਧਰਮ ਦੇ ਬਾਨੀ ਦਾ ਜਨਮ ਹੋਇਆ ਸੀ। ਇੱਥੋਂ ਕਰੀਬ 100 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਭਾਰਤ ਸਮੇਤ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਪਾਕਿਸਤਾਨੀ ਰੁਪਏ ਦੇ 55 ਮੁੱਲ ਵਰਗ ਦੇ ਵਿਸ਼ੇਸ਼ ਯਾਦਗਾਰੀ ਸਿੱਕੇ ਦੇ ਇਕ ਪਾਸੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਚਿੱਤਰ ਹੈ ਅਤੇ ਇਸ ਦੇ ਉੱਪਰ ਅਤੇ ਹੇਠਾਂ ਕ੍ਰਮਵਾਰ '555ਵਾਂ ਪ੍ਰਕਾਸ਼ ਪੁਰਬ' ਅਤੇ 'ਸ੍ਰੀਰੀ ਗੁਰੂ ਨਾਨਕ ਦੇਵ ਜੀ 1469-2024' ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ: ਕੈਂਸਰ ਦੇ ਫੈਲਣ ਨੂੰ ਰੋਕ ਸਕਦੈ ਕੋਵਿਡ ਇਨਫੈਕਸ਼ਨ!

ਸਿੱਕੇ ਦੇ ਉਲਟ ਪਾਸੇ, ਉੱਤਰ-ਪੱਛਮ ਦਿਸ਼ਾ ਵਿੱਚ ਇੱਕ ਚੜ੍ਹਦਾ ਹੋਇਆ ਅੱਧਾ ਚੰਦਰਮਾ ਅਤੇ ਪੰਜ-ਕੋਣ ਵਾਲਾ ਤਾਰਾ ਬਣਿਆ ਹੋਇਆ ਹੈ। ਉਪਰਲੇ ਹਿੱਸੇ 'ਤੇ ਘੇਰੇ 'ਤੇ ਉਰਦੂ ਵਿਚ 'ਇਸਲਾਮੀ ਜਮਹੂਰੀਆ ਪਾਕਿਸਤਾਨ' (ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ) ਲਿਖਿਆ ਹੋਇਆ ਹੈ ਅਤੇ ਚੰਦਰਮਾ ਦੇ ਹੇਠਾਂ ਕਣਕ ਦੇ 2 ਪੌਦੇ ਹਨ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਅਨੁਸਾਰ, ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ ਸਿੱਕੇ ਵਿੱਚ 79 ਫ਼ੀਸਦੀ ਪਿੱਤਲ, 20 ਫ਼ੀਸਦੀ ਜ਼ਿੰਕ ਅਤੇ 1 ਫ਼ੀਸਦੀ ਧਾਤੂ ਹੈ; ਇਸ ਦਾ ਵਿਆਸ 30 ਮਿਲੀਮੀਟਰ ਅਤੇ ਭਾਰ 13.5 ਗ੍ਰਾਮ ਹੈ। ਬੈਂਕ ਨੇ ਕਿਹਾ ਕਿ ਇਹ ਯਾਦਗਾਰੀ ਸਿੱਕਾ ਸਟੇਟ ਬੈਂਕ ਆਫ਼ ਪਾਕਿਸਤਾਨ ਦੀਆਂ ਸਾਰੀਆਂ ਸ਼ਾਖਾਵਾਂ ਦੇ ਐਕਸਚੇਂਜ ਕਾਊਂਟਰਾਂ 'ਤੇ ਉਪਲਬਧ ਹੋਵੇਗਾ। ਇਸ ਦੌਰਾਨ, ਪੰਜਾਬ ਦੇ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਸੈਫੁੱਲਾ ਖੋਖਰ ਨੇ ਸ਼ਨੀਵਾਰ ਨੂੰ ਵਾਹਗਾ ਸਰਹੱਦ 'ਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵਿਦਾਈ ਦਿੱਤੀ। ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਜਿਹਾ ਹੀ ਇੱਕ ਸਿੱਕਾ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ: 29 ਸਾਲ ਛੋਟੀ ਕੁੜੀ ਨਾਲ ਵਿਆਹ, ਬਦਲੇ 'ਚ ਪਤੀ ਹਰ ਹਫ਼ਤੇ ਪਤਨੀ ਨੂੰ ਦਿੰਦਾ ਹੈ 84,000 ਤਨਖ਼ਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News