ਲਹਿੰਦੇ ਪੰਜਾਬ ਨੇ ਕੀਤੀ 10 ਦਿਨਾਂ ਦੀ ਤਾਲਾਬੰਦੀ

Tuesday, Jul 28, 2020 - 02:06 AM (IST)

ਲਹਿੰਦੇ ਪੰਜਾਬ ਨੇ ਕੀਤੀ 10 ਦਿਨਾਂ ਦੀ ਤਾਲਾਬੰਦੀ

ਲਾਹੌਰ- ਪਾਕਿਸਤਾਨ ਦੇ ਪੰਜਾਬ ਦੀ ਸਰਕਰਾ ਨੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸੋਮਵਾਰ ਨੂੰ 10 ਦਿਨਾਂ ਦੀ ਤਾਲਾਬੰਦੀ ਲਗਾ ਦਿੱਤੀ ਹੈ। ਬਕਰੀਦ 'ਤੇ ਇਨਫੈਕਸ਼ਨ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਰ ਨੇ ਕਿਹਾ ਕਿ ਇਕ ਅਗਸਤ ਨੂੰ ਈਦ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਤੋਂ ਬਚਣ ਲਈ ਸੂਬੇ ਵਿਚ ਫਿਰ ਤੋਂ ਤਾਲਾਬੰਦੀ ਕੀਤੀ ਗਈ ਹੈ।

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਦੋ ਮਹੀਨੇ ਪਹਿਲਾਂ ਈਦ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵਧ ਗਏ ਸਨ। ਇਸ ਵਾਰ ਫਿਰ ਤੋਂ ਬਕਰੀਦ ਵਿਚ ਅਸੀ ਅਜਿਹਾ ਖਤਰਾ ਮੋਲ ਨਹੀਂ ਲੈ ਸਕਦੇ। ਪੰਜਾਬ ਨੇ 24 ਮਾਰਚ ਨੂੰ ਤਾਲਾਬੰਦੀ ਲਗਾਉਣ ਤੋਂ ਬਾਅਦ ਇਸ ਨੂੰ ਖਤਮ ਕਰ ਦਿੱਤਾ ਸੀ। ਚਾਰ ਮਹੀਨੇ ਪਹਿਲਾਂ ਦੇਸ਼ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਚ ਇਨਫੈਕਸ਼ਨ ਕਾਰਣ ਕਿਸੇ ਦੀ ਮੌਤ ਨਹੀਂ ਹੋਈ। ਪੰਜਾਬ ਸੂਬੇ ਵਿਚ ਇਨਫੈਕਟਿਡਾਂ ਦੀ ਗਿਣਤੀ 92 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ। ਦੇਸ਼ ਵਿਚ ਇਨਫੈਕਟਿਡਾਂ ਦੀ ਗਿਣਤੀ ਤਕਰੀਬਨ 2,75,000 ਹੋ ਗਈ ਹੈ ਤੇ 5,853 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੇ ਕਾਰੋਬਾਰੀ ਕੇਂਦਰ, ਬਾਜ਼ਾਰ, ਸਿਖਲਾਈ ਕੇਂਦਰ, ਵਿਆਹ ਘਰ, ਰੈਸਤਰਾਂ, ਸਿਨੇਮਾਘਰ ਤੇ ਥਿਏਟਰ, ਬਿਊਟੀ ਪਾਰਲਰ ਤੇ ਸਪਾ 27 ਜੁਲਾਈ ਦੀ ਰਾਤ ਤੋਂ ਪੰਜ ਅਗਸਤ ਤੱਕ ਬੰਦ ਰਹਿਣਗੇ। ਕਰਿਆਨੇ ਦੀਆਂ ਦੁਕਾਨਾਂ, ਬੇਕਰੀ, ਸਬਜ਼ੀ ਤੇ ਫਲ ਦੀਆਂ ਦੁਕਾਨਾਂ, ਮਾਸ ਤੇ ਦੁੱਧ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਦਿਨ ਵਿਚ 12 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। 


author

Baljit Singh

Content Editor

Related News