ਮੇਰੀ ਨਜ਼ਰਬੰਦੀ ਪਿੱਛੇ ਭਾਰਤ ਦਾ ਹੱਥ ਨਹੀਂ : ਸਈਦ

Saturday, Feb 03, 2018 - 12:21 AM (IST)

ਮੇਰੀ ਨਜ਼ਰਬੰਦੀ ਪਿੱਛੇ ਭਾਰਤ ਦਾ ਹੱਥ ਨਹੀਂ : ਸਈਦ

ਲਾਹੌਰ— ਜਮਾਤ-ਉਦ-ਦਾਅਵਾ ਦੇ ਸਰਗਨਾ ਹਾਫਿਜ਼ ਸਈਦ ਨੇ ਆਪਣੇ ਪਹਿਲੇ ਬਿਆਨ ਤੋਂ ਪਲਟੀ ਮਾਰਦੇ ਹੋਏ ਕਿਹਾ ਕਿ ਉਸ ਨੂੰ ਹਿਰਾਸਤ 'ਚ ਲੈਣ ਪਿੱਛੇ ਭਾਰਤ ਤੇ ਅਮਰੀਕਾ ਨਹੀਂ, ਸਗੋਂ ਪਾਕਿਸਤਾਨੀ ਸਰਕਾਰ ਦਾ ਹੱਥ ਸੀ। ਸਈਦ ਨੇ 'ਨਜ਼ਰੀਆ ਪਾਕਿਸਤਾਨ ਟ੍ਰਸਟ' ਦੇ ਪ੍ਰੋਗਰਾਮ 'ਚ ਕਿਹਾ, ''ਮੋਦੀ ਸਰਕਾਰ ਨਹੀਂ, ਸਗੋਂ ਸਾਡੀ ਆਪਣੀ ਪਾਕਿਸਤਾਨੀ ਸਰਕਾਰ ਨੇ ਮੈਨੂੰ 10 ਮਹੀਨੇ ਹਿਰਾਸਤ 'ਚ ਰੱਖਿਆ ਸੀ।
ਸਈਦ ਨੂੰ ਪਿਛਲੇ ਸਾਲ ਨਵੰਬਰ 'ਚ ਨਜ਼ਰਬੰਦੀ ਤੋਂ ਰਿਹਾਅ ਕੀਤਾ ਗਿਆ ਸੀ। ਮੁੰਬਈ ਹਮਲੇ ਦੇ ਮਾਸਟਰ ਮਾਇੰਡ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਕਸ਼ਮੀਰ 'ਚ 'ਜੁਲਮਾਂ' ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ ਤੇ ਆਜ਼ਾਦੀ ਹਾਸਿਲ ਕਰਨ 'ਚ ਕਸ਼ਮੀਰ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।


Related News