ਅਫਗਾਨਿਸਤਾਨ 'ਚ ਸ਼ਾਂਤੀ ਅੰਤਰਰਾਸ਼ਟਰੀ ਸਮੂਹ ਦੀ ਸਾਂਝੀ ਜ਼ਿੰਮੇਵਾਰੀ : ਪਾਕਿ ਵਿਦੇਸ਼ ਮੰਤਰੀ

Tuesday, Aug 10, 2021 - 02:13 AM (IST)

ਅਫਗਾਨਿਸਤਾਨ 'ਚ ਸ਼ਾਂਤੀ ਅੰਤਰਰਾਸ਼ਟਰੀ ਸਮੂਹ ਦੀ ਸਾਂਝੀ ਜ਼ਿੰਮੇਵਾਰੀ : ਪਾਕਿ ਵਿਦੇਸ਼ ਮੰਤਰੀ

ਇਸਲਾਮਾਬਾਦ-ਪਾਕਿਸਤਾਨ 'ਤੇ ਤਾਲਿਬਾਨ ਨੂੰ ਸੁਰੱਖਿਅਤ ਪਨਾਹਗਾਹ ਅਤੇ ਸੰਚਾਲਨ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਲੱਗਣ ਦੇ ਕੁਝ ਦਿਨ ਬਾਅਦ ਉਸ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਿਤ ਕਰਨ 'ਚ ਅੰਤਰਰਾਸ਼ਟਰੀ ਸਮੂਹ ਦੀ ਅਸਫਲਤਾ ਲਈ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕੀਆਂ ਦੀ ਪ੍ਰੋਫਾਈਲ ਬਣਾਉਣ ਲਈ ਚੀਨ ਨੇ ਚੋਰੀ ਕੀਤਾ ਡਾਟਾ, ਸੈਨੇਟ ਦੀ ਖੁਫੀਆ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ

ਕੁਰੈਸ਼ੀ ਨੇ ਇਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਗੁਆਂਢੀ ਦੇਸ਼ (ਅਫਗਾਨਿਸਤਾਨ) 'ਚ ਸ਼ਾਂਤੀ ਇਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਅੰਤਰਾਰਸ਼ਟਰੀ ਸਮੂਹ ਇਸ ਤੋਂ ਪਿੱਛੇ ਨਹੀਂ ਹਟ ਸਕਦਾ। ਮੰਤਰੀ ਸੰਯੁਕਤ ਰਾਸ਼ਟਰ 'ਚ ਅਫਗਾਨਿਤਾਨ ਦੇ ਰਾਜਦੂਤ ਦੇ ਹਾਲ ਦੇ ਬਿਆਨਾਂ ਦਾ ਜ਼ਿਕਰ ਕਰ ਰਹੇ ਸਨ ਕਿ ਪਾਕਿਸਤਾਨ ਤਾਲਿਬਾਨ ਨੂੰ ਸੰਚਾਲਨ ਸੰਬੰਧੀ ਸਹਾਇਤਾ ਅਤੇ ਸੁਰੱਖਿਅਤ ਪਨਾਹ ਪ੍ਰਦਾਨ ਕਰਕੇ ਮਦਦ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੀ ਸਥਿਤੀ 'ਤੇ ਇਕ ਮੀਟਿੰਗ ਕੀਤੀ ਸੀ। ਪਾਕਿਸਤਾਨ ਨੂੰ ਮੀਟਿੰਗ 'ਚ ਸੱਦਾ ਨਹੀਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :ਅਮਰੀਕਾ 'ਚ ਕੋਰੋਨਾ ਵੈਕਸੀਨ ਨੂੰ ਜਲਦ ਹੀ ਮਿਲ ਸਕਦਾ ਹੈ ਪੂਰੀ ਤਰ੍ਹਾਂ ਵਰਤੋਂ ਦਾ ਅਧਿਕਾਰ : ਡਾ. ਐਂਥਨੀ

ਜ਼ਿਕਰਯੋਗ ਹੈ ਕਿ 15 ਦੇਸ਼ਾਂ ਦੀ ਸ਼ਕਤੀਸ਼ਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਪ੍ਰਧਾਨ ਮੌਜੂਦਾ ਸਮੇਂ 'ਚ ਅਗਸਤ ਮਹੀਨੇ ਲਈ ਭਾਰਤ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਦਾ ਸ਼ਿਕਾਰ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਿਸੇ ਸਮੂਹ ਜਾਂ ਪਾਰਟੀ ਨੂੰ ਤਰਜ਼ੀਹ ਦਿੱਤੇ ਬਿਨਾਂ ਅਫਗਾਨਿਸਤਾਨ 'ਚ ਸ਼ਾਂਤੀ ਲਈ ਜ਼ੋਰ ਦੇ ਰਿਹਾ ਹੈ। ਕੁਰੈਸ਼ੀ ਨੇ ਕਿਹਾ ਕਿ ਅਫਗਾਨ ਸੰਕਟ ਦਾ ਕੋਈ ਫੌਜੀ ਹੱਲ ਨਹੀਂ ਹੈ ਅਤੇ ਸਿਰਫ ਗੱਲਬਾਤ ਨਾਲ ਰਾਜਨੀਤੀ ਹੱਲ ਹੀ ਅਗੇ ਦਾ ਰਸਤਾ ਹੈ।

ਇਹ ਵੀ ਪੜ੍ਹੋ : ਐਮਾਜ਼ੋਨ-ਫਲਿੱਪਕਾਰਟ ਨੂੰ SC ਤੋਂ ਨਹੀਂ ਮਿਲੀ ਰਾਹਤ, CCI ਜਾਂਚ 'ਚ ਦਖਲ ਤੋਂ ਇਨਕਾਰ


author

Anuradha

Content Editor

Related News