ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਉਤਰੇ PAK ਕਿਸਾਨ, 31 ਮਾਰਚ ਨੂੰ ਕੱਢਣਗੇ 'ਟਰੈਕਟਰ ਮਾਰਚ'
Thursday, Mar 18, 2021 - 09:11 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ 'ਚ ਬਿਜਲੀ ਦੇ ਬਿੱਲ, ਖਾਦ, ਈਂਧਨ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਚੱਲਦੇ ਕਿਸਾਨ ਇਮਰਾਨ ਸਰਕਾਰ ਵਿਰੁੱਧ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਨੇਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਉਹ ਲਾਹੌਰ, ਅਤੇ ਇਸਲਾਮਾਬਾਦ 'ਚ 31 ਮਾਰਚ ਨੂੰ ਟਰੈਕਟਰ ਰੈਲੀ ਕੱਢਣਗੇ।
ਇਹ ਵੀ ਪੜ੍ਹੋ -ਪਾਕਿ 'ਚ ਕੋਵਿਡ-19 ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਖੇਤਰਾਂ 'ਚ ਲਾਈ ਗਈ 'ਸਮਾਰਟ ਤਾਲਾਬੰਦੀ'
ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਇਮਰਾਨ ਖਾਨ ਦੀ ਇਜਾਜ਼ਤ ਦੇ ਬਿਨਾਂ ਟਰੈਕਟਰ ਰੈਲੀ ਕੱਢੀ ਸੀ। ਸਹਾਇਕ ਕਮਿਸ਼ਨਰ ਖਰਵਾਰ ਬਸ਼ੀਰ ਦੀ ਸ਼ਿਕਾਇਤ 'ਤੇ ਰੈਲੀ ਕੱਢਣ ਵਾਲੇ 184 ਕਿਸਾਨਾਂ ਵਿਰੁੱਧ ਫਰੀਦਨਗਰ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਨ੍ਹਾਂ 'ਚ ਕਿਸਾਨ ਨੇਤਾ ਇਤੇਹਾਦ ਵੀ ਸ਼ਾਮਲ ਹੈ। ਇਮਰਾਨ ਸਰਕਾਰ ਕਈ ਮੁੱਦਿਆਂ 'ਤੇ ਇਨ੍ਹਾਂ ਦਿਨੀਂ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ-ਦਸੰਬਰ 2020 'ਚ ਇਕਜੁਟ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ -ਕੋਵਿਡ-19 ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਬਹੁਤ ਹੀ ਘੱਟ : WHO
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।