''ਲਾਦੇਨ'' ਨੂੰ ਢੇਰ ਕਰਨ ''ਚ ਇਸ ਡਾਕਟਰ ਨੇ ਕੀਤੀ ਸੀ ਮਦਦ, ਪਕਿ ਕੋਰਟ ''ਚ ਹੋਵੇਗੀ ਸੁਣਵਾਈ

10/09/2019 2:35:48 PM

ਪੇਸ਼ਾਵਰ— ਡਾਕਟਰ ਸ਼ਕੀਲ ਅਫਰੀਦੀ ਦੀ ਅੱਜ ਪਾਕਿਸਤਾਨ ਕੋਰਟ 'ਚ ਸੁਣਵਾਈ ਹੋਣ ਵਾਲੀ ਹੈ। ਪਾਕਿਸਤਾਨ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਸ ਮਾਮਲੇ ਦੀ ਸੁਣਵਾਈ ਓਪਨ ਕੋਰਟ 'ਚ ਹੋਵੇਗੀ। ਅਸਲ 'ਚ ਅਮਰੀਕਾ ਨੇ ਸਾਲ 2011 'ਚ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ ਢੇਰ ਕੀਤਾ ਸੀ। ਡਾਕਟਰ ਅਫਰੀਦੀ 'ਤੇ ਲਾਦੇਨ ਨੂੰ ਲੱਭਣ 'ਚ ਅਮਰੀਕਾ ਦੀ ਮਦਦ ਕਰਨ ਦਾ ਦੋਸ਼ ਹੈ।

ਡਾਕਟਰ ਅਫਰੀਦੀ ਹਮੇਸ਼ਾ ਇਹ ਤਰਕ ਦਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲਿਆ। ਡਾਕਟਰ ਅਫਰੀਦੀ ਦੀ ਕੈਦ ਨਾਲ ਹੋਰਾਂ ਦੇਸ਼ਾਂ 'ਚ ਗੁੱਸਾ ਉਭਰ ਦੇ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ 'ਚ ਵੀ ਕਟੌਤੀ ਕਰ ਦਿੱਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2016 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਡਾਕਟਰ ਅਫਰੀਦੀ ਨੂੰ ਲੈ ਕੇ ਵੱਡਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਉਹ ਡਾਕਟਰ ਅਫਰੀਦੀ ਨੂੰ ਦੋ ਮਿੰਟ 'ਚ ਰਿਹਾਅ ਕਰਵਾ ਦੇਣਗੇ। ਪਰੰਤੂ ਅਜਿਹਾ ਹੁਣ ਤੱਕ ਨਹੀਂ ਹੋਇਆ।

ਡਾਕਟਰ ਅਫਰੀਦੀ ਨੂੰ ਗੱਦਾਰ ਮੰਨਦੇ ਹਨ ਪਾਕਿਸਤਾਨੀ
ਇਕ ਪਾਸੇ ਜਿਥੇ ਸ਼ਕੀਲ ਅਫਰੀਦੀ ਨੂੰ ਅਮਰੀਕਾ 'ਚ ਹੀਰੋ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਉਥੇ ਹੀ ਪਾਕਿਸਤਾਨ 'ਚ ਉਹ ਕਈ ਲੋਕਾਂ ਲਈ ਗੱਦਾਰ ਹਨ। ਕਈ ਪਾਕਿਸਤਾਨੀਆਂ ਦਾ ਮੰਨਣਾ ਹੈ ਕਿ ਡਾਕਟਰ ਅਫਰੀਦੀ ਦੇ ਕਾਰਨ ਪਾਕਿਸਤਾਨ ਦੀ ਦੁਨੀਆ ਭਰ 'ਚ ਬੇਇੱਜ਼ਤੀ ਹੋਈ ਹੈ। ਅਮਰੀਕੀ ਫੌਜ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋਈ। ਫੌਜ ਨੇ 9/11 ਹਮਲੇ ਦੇ ਮਾਸਟਰਮਾਈਂਡ ਨੂੰ ਜਾਨੋ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਤੇ ਪਾਕਿਸਤਾਨ ਨੂੰ ਇਸ ਦੀ ਖਬਰ ਤੱਕ ਨਹੀਂ ਲੱਗੀ। ਪਾਕਿਸਤਾਨ ਵਲੋਂ ਇਸ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ 'ਤੇ ਕਈ ਸਵਾਲ ਖੜ੍ਹੇ ਹੋ ਗਏ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਾਕਿਸਤਾਨ ਲਈ ਮੁਸ਼ਕਿਲ ਹੋ ਰਿਹਾ ਸੀ। ਸਵਾਲ ਸੀ ਕਿ ਕੀ ਪਾਕਿਸਤਾਨੀ ਫੌਜ ਨੂੰ ਇਸ ਗੱਲ ਦੀ ਖਬਰ ਸੀ ਕਿ ਲਾਦੇਨ ਉਨ੍ਹਾਂ ਦੇ ਦੇਸ਼ 'ਚ ਲੁਕਿਆ ਹੋਇਆ ਹੈ?

ਕੌਣ ਹਨ ਡਾਕਟਰ ਅਫਰੀਦੀ?

PunjabKesari
ਸ਼ਕੀਲ ਅਫਰੀਦੀ ਨੇ ਸਾਲ 1990 'ਚ ਪੇਸ਼ਾਵਰ ਦੇ ਖੈਬਰ ਮੈਡੀਕਲ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ। ਉਹ ਇਸ ਤੋਂ ਬਾਅਦ ਫੈਡਰਲੀ ਐਡਮਿਨਿਸਟ੍ਰੇਡ ਟ੍ਰਾਈਬਲ ਏਰਿਆਸ ਆਫ ਪਾਕਿਸਤਾਨ ਦੇ ਡਾਕਟਰ ਇੰਚਾਰਜ ਬਣੇ। ਅਮਰੀਕਾ ਨੇ ਓਸਾਮਾ ਨੂੰ ਮਾਰਨ ਤੋਂ ਪਹਿਲਾਂ ਡਾਕਟਰ ਸ਼ਕੀਲ ਨੂੰ ਇਸ ਮਿਸ਼ਨ 'ਚ ਸ਼ਾਮਲ ਕਰ ਲਿਆ ਸੀ।

ਡਾਕਟਰ ਅਫਰੀਦੀ 'ਤੇ ਲੱਗੇ ਇਹ ਦੋਸ਼?
ਅਫਰੀਦੀ ਨੂੰ 23 ਮਈ 2012 ਨੂੰ 33 ਸਾਲ ਦੀ ਸਜ਼ਾ ਸੁਣਾਈ ਗਈ। ਅਫਰੀਦੀ ਨੂੰ ਸੁਰੱਖਿਆ ਬਲਾਂ ਨੇ ਪਾਕਿਸਤਾਨ ਛੱਡ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕਰ ਲਿਆ। ਅਫਰੀਦੀ ਨੂੰ ਲਾਦੇਨ ਨੂੰ ਮਾਰਨ ਦੇ ਮਿਸ਼ਨ 'ਚ ਮਦਦ ਕਰਨ ਲਈ ਦੇਸ਼ਧਰੋਹ ਦਾ ਦੋਸ਼ੀ ਮੰਨਿਆ ਗਿਆ। ਇਸ ਦੇ ਨਾਲ ਹੀ ਅਫਰੀਦੀ 'ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦੇ ਮੁਖੀ ਮੰਗਲ ਬਾਘ ਨਾਲ ਸਬੰਧ ਦਾ ਵੀ ਕੇਸ ਚਲਾਇਆ ਗਿਆ। ਉਥੇ ਹੀ ਨਵੰਬਰ 2013 'ਚ ਉਨ੍ਹਾਂ 'ਤੇ ਇਕ ਬੱਚੇ ਦੀ ਮੌਤ ਦਾ ਵੀ ਦੋਸ਼ ਲਾਇਆ ਗਿਆ। ਇਸ ਬੱਚੇ ਦੀ ਮੌਤ 8 ਸਾਲ ਪਹਿਲਾਂ ਅਫਰੀਦੀ ਦੇ ਇਲਾਜ ਦੌਰਾਨ ਹੋਈ ਸੀ।


Baljit Singh

Content Editor

Related News