ਪਾਕਿ ਅਦਾਲਤ ''ਚ ਅਪੀਲ, ''ਕੋਰੋਨਾ ਤੋਂ ਬਚਣ ਲਈ ਚਰਸ ਪੀਣ ਦੀ ਦਿਓ ਇਜਾਜ਼ਤ''
Saturday, Nov 07, 2020 - 08:55 PM (IST)
ਇਸਲਾਮਾਬਾਦ - ਪਾਕਿਸਤਾਨੀ ਕੋਰਟ ਨੇ ਕੋਰੋਨਾਵਾਇਰਸ ਦੇ ਇਲਾਜ ਲਈ 10 ਗ੍ਰਾਮ ਚਰਸ ਪੀਣ ਅਤੇ ਉਸ ਨੂੰ ਰੱਖਣ ਲਈ ਕਾਨੂੰਨੀ ਮਾਨਤਾ ਦਿਲਾਉਣ ਦੀ ਅਪੀਲ ਖਾਰਿਜ਼ ਕਰ ਦਿੱਤੀ ਹੈ। ਜਿਸ ਤੋਂ ਬਾਅਦ ਪਟੀਸ਼ਨਕਰਤਾ ਨੇ ਉੱਚ ਅਦਾਲਤ ਵਿਚ ਅਪੀਲ ਕਰਨ ਦਾ ਫੈਸਲਾ ਕੀਤਾ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਚਰਸ ਪੀਣ ਨਾਲ ਕੋਰੋਨਾਵਾਇਰਸ ਲਾਗ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਅਪੀਲ ਵਿਚ ਕਈ ਦੇਸ਼ਾਂ ਵਿਚ ਹੋਏ ਵਿਗਿਆਨਕ ਸਰਵੇਖਣ ਦਾ ਵੀ ਹਵਾਲਾ ਦਿੱਤਾ ਹੈ। ਹੁਣ ਤੱਕ ਕਿਸੇ ਵੀ ਸੋਧ ਵਿਚ ਇਹ ਸਾਬਿਤ ਨਹੀਂ ਹੋਇਆ ਹੈ ਕਿ ਚਰਸ ਪੀਣ ਨਾਲ ਕੋਰੋਨਾਵਾਇਰਸ ਦਾ ਇਲਾਜ ਸੰਭਾਵੀ ਹੈ।
ਕੋਰਟ ਨੇ ਪਟੀਸ਼ਨਕਰਤਾ 'ਤੇ ਜ਼ਾਹਿਰ ਕੀਤੀ ਨਰਾਜ਼ਗੀ
ਸਿੰਧ ਹਾਈ ਕੋਰਟ ਨੇ ਪਟੀਸ਼ਨਕਰਤਾ ਗੁਲਾਮ ਅਸਗਰ ਸੇਨ ਦੀ ਇਸ ਪਟੀਸ਼ਨ 'ਤੇ ਸਖਤ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਜਮ ਕੇ ਫਟਕਾਰ ਲਾਈ। ਕੋਰਟ ਨੇ ਆਖਿਆ ਕਿ ਅਜਿਹੀ ਪਟੀਸ਼ਨ ਦਾਇਰ ਕਰਨ ਦਾ ਕੋਈ ਮਤਲਬ ਨਹੀਂ ਹੈ। ਅਸੀਂ ਇਸ ਤਰ੍ਹਾਂ ਦੀ ਪਟੀਸ਼ਨ ਦੀ ਸੁਣਵਾਈ ਲਈ ਨਹੀਂ ਬੈਠੇ ਹਾਂ। ਕੋਰਟ ਨੇ ਪਟੀਸ਼ਨਕਰਤਾ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਹਰ ਕੋਈ ਚਰਸ ਪੀਣਾ ਸ਼ੁਰੂ ਕਰ ਦੇਵੇ।
ਕੋਰਟ ਨੇ ਦੱਸਿਆ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ
ਜਸਟਿਸ ਮੁਹੰਮਦ ਅਲੀ ਮਜ਼ਹਰ ਨੇ ਆਖਿਆ ਕਿ ਤੁਹਾਨੂੰ ਅਸਲ ਵਿਚ ਉੱਚ ਅਦਾਲਤ ਵਿਚ ਅਪੀਲ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਜ਼ੁਰਮਾਨੇ ਤੋਂ ਬਚਣ ਲਈ ਦਲੀਲ ਦਿੰਦੇ ਹੋਏ ਪ੍ਰਾਥਨਾ ਕੀਤੀ ਕਿ ਉਹ ਇਕ ਗਰੀਬ ਆਦਮੀ ਹੈ ਅਤੇ ਉਸ ਨੇ ਪਟੀਸ਼ਨ ਨੂੰ ਵੱਡੇ ਜਨਹਿੱਤ ਵਿਚ ਦਾਇਰ ਕੀਤਾ ਹੈ। ਇਸ 'ਤੇ ਜਸਟਿਸ ਮਜ਼ਹਰ ਨੇ ਜਵਾਬ ਦਿੱਤਾ ਕਿ ਉਦੋਂ ਇਕੋਂ-ਇਕ ਸੰਭਵ ਤਰੀਕਾ ਸਿੰਧ ਹਾਈ ਕੋਰਟ ਵਿਚ ਉੱਚ ਬੈਂਚ ਵਿਚ ਜਾਂ ਫਿਰ ਸੰਯੁਕਤ ਪਟੀਸ਼ਨ ਦੇ ਜ਼ਰੀਏ ਅਪੀਲ ਕਰਨਾ ਹੈ।
ਕੋਰਟ ਨੇ ਕਿਹਾ - ਜਿਥੇ ਕਾਨੂੰਨੀ ਉਥੇ ਜਾ ਕੇ ਪੀਓ ਚਰਸ
ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਚਰਸ ਨੂੰ ਪੀਣਾ ਚਾਹੁੰਦੇ ਹੋਏ ਤਾਂ ਇਹ ਤੁਸੀਂ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਪੀਓ ਜਿਥੇ ਇਹ ਕਾਨੂੰਨੀ ਹੈ। ਇਹ ਸਾਡੀ ਅਦਾਲਤ ਦੀਆਂ ਸੀਮਾਵਾਂ ਦੇ ਬਾਹਰ ਹੈ ਕਿ ਅਸੀਂ ਅਜਿਹਾ ਕੋਈ ਫੈਸਲਾ ਦਈਏ। ਕਾਨੂੰਨੀ ਰੂਪ ਤੋਂ ਇਹ ਸਾਡੇ ਅਧਿਕਾਰ ਖੇਤਰ ਦੇ ਬਾਹਰ ਦਾ ਮਾਮਲਾ ਹੈ। ਇਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਬਿਨਾਂ ਸੁਣਵਾਈ ਦੇ ਹੀ ਖਾਰਿਜ਼ ਕਰ ਦਿੱਤਾ।
ਉੱਚ ਕੋਰਟ ਵਿਚ ਅਪੀਲ ਕਰਨ ਦੀ ਤਿਆਰੀ
ਪਟੀਸ਼ਨਕਰਤਾ ਗੁਲਾਮ ਅਸਗਰ ਨੇ ਕੋਰਟ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਉਹ ਉੱਚ ਬੈਚ ਵਿਚ ਅਪੀਲ ਕਰਨ ਜਾ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਕਈ ਦੇਸ਼ਾਂ ਵਿਚ ਚਰਸ ਦੇ ਕੀਤੇ ਜਾ ਰਹੇ ਸੇਵਨ ਦਾ ਜ਼ਿਕਰ ਵੀ ਕੀਤਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸੋਧ ਵਿਚ ਇਹ ਸਾਬਿਤ ਨਹੀਂ ਹੋਇਆ ਹੈ ਕਿ ਚਰਸ ਪੀਣ ਨਾਲ ਕੋਰੋਨਾਵਾਇਰਸ ਦਾ ਇਲਾਜ ਸੰਭਵ ਹੈ।