ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'

Friday, Apr 16, 2021 - 03:57 AM (IST)

ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'

ਇਸਲਾਮਾਬਾਦ - ਕੋਰੋਨਾ ਦੇ ਕਹਿਰ ਦਰਮਿਆਨ ਚੀਨ ਅਤੇ ਹੋਰਨਾਂ ਮੁਲਕਾਂ ਤੋਂ ਮਿਲਣ ਵਾਲੀ ਵੈਕਸੀਨ ਨਾਲ ਟੀਕਾਕਰਨ ਮੁਹਿੰਮ ਚਲਾਉਣ ਵਾਲੇ ਪਾਕਿਸਤਾਨ ਨੇ ਹੁਣ ਇਕ ਵੱਡਾ ਦਾਅਵਾ ਕੀਤਾ ਹੈ। ਇਸ ਦਾਅਵੇ ਵਿਚ ਉਸ ਨੇ ਆਖਿਆ ਹੈ ਕਿ ਕੋਰੋਨਾ ਤੋਂ ਬਚਣ ਲਈ ਉਹ ਅਜਿਹੀ ਵੈਕਸੀਨ ਵਿਕਸਤ ਕਰੇਗਾ, ਜਿਸ ਦੀ ਇਕ ਹੀ ਖੁਰਾਕ ਲੈਣੀ ਹੋਵੇਗੀ। ਹਾਲਾਂਕਿ ਇਹ ਵੈਕਸੀਨ ਤਿਆਰ ਕਰਨ ਵਿਚ ਪਾਕਿਸਤਾਨ ਨੂੰ ਚੀਨ ਦੀ ਟੀਮ ਮਦਦ ਕਰੇਗੀ।

ਇਹ ਵੀ ਪੜੋ - ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ

PunjabKesari

ਪਾਕਿਸਤਾਨ ਦੀ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਕ ਅਧਿਕਾਰੀ ਨੇ ਨੈਸ਼ਨਲ ਅਸੈਂਬਲੀ ਦੇ ਪੈਨਲ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਹੈ ਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐੱਨ. ਆਈ. ਐੱਚ.) ਜਲਦ ਹੀ ਪਾਕਿਸਤਾਨ ਦੀ ਆਪਣੀ ਕੋਰੋਨਾ ਵੈਕਸੀਨ ਵਿਕਸਤ ਕਰੇਗਾ, ਜਿਸ ਦੀ ਸਿਰਫ ਇਕ ਹੀ ਖੁਰਾਕ ਲੈਣੀ ਹੋਵੇਗੀ। ਇਹ ਵੈਕਸੀਨ ਚੀਨ ਦੀ () ਕੋਵਿਡ ਵੈਕਸੀਨ ਦੀ ਹੋਵੇਗੀ ਅਤੇ ਪਾਕਿਸਤਾਨ ਇਸ ਦੀ ਤਕਨੀਕ ਚੀਨ ਤੋਂ ਲਵੇਗਾ।

ਇਹ ਵੀ ਪੜੋ 16 ਸਾਲਾਂ ਬੱਚੇ ਨੇ ਪੁਲਸ 'ਤੇ ਤਾਣੀ 'ਨਕਲੀ ਗੰਨ', ਜਵਾਬੀ ਕਾਰਵਾਈ 'ਚ ਬੱਚੇ ਦੀ ਮੌਤ

ਪਾਕਿਸਤਾਨ ਨੇ ਇਸ ਦੇ ਲਈ ਕਲੀਨਿਕਲ ਟ੍ਰਾਇਲ ਵੀ ਸ਼ੁਰੂ ਕਰ ਦਿੱਤੇ ਹਨ। ਐੱਨ. ਆਈ. ਐੱਚ. ਨੇ ਐਗਜ਼ੀਕਿਊਟਿਵ ਡਾਇਰੈਕਟਰ ਮੇਜਰ ਜਨਰਲ ਆਮਿਰ ਇਕਰਾਮ ਨੇ ਦੱਸਿਆ ਹੈ ਕਿ ਪਾਕਿਸਤਾਨ ਨੇ ਚੀਨ ਤੋਂ ਵੈਕਸੀਨ ਦੀ ਤਕਨੀਕ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਹੈ। ਵੈਕਸੀਨ ਲਈ ਕੱਚਾ ਮਾਲ ਇਸੇ ਮਹੀਨੇ ਪਾਕਿਸਤਾਨ ਪਹੁੰਚ ਜਾਵੇਗਾ ਅਤੇ ਉਥੇ ਹੀ ਚੀਨ ਦੀ ਇਕ ਟੀਮ ਵੀ ਪਾਕਿਸਤਾਨ ਪਹੁੰਚ ਚੁੱਕੀ ਹੈ।

ਇਹ ਵੀ ਪੜੋ ਚੀਨ ਦੀ ਵੈਕਸੀਨ ਨੇ ਤੋੜਿਆ ਯਕੀਨ, ਇਸ ਮੁਲਕ 'ਚ ਆਇਆ ਕੋਰੋਨਾ ਮਰੀਜ਼ਾਂ ਦਾ 'ਹੜ੍ਹ'

PunjabKesari

ਪਾਕਿਸਤਾਨ ਨੇ ਇਸ ਸਾਲ 3 ਫਰਵਰੀ ਨੂੰ ਕੋਰੋਨਾ ਟੀਕਾਕਰਨ ਦੀ ਮੁਹਿੰਮ ਦਾ ਆਗਾਜ਼ ਕੀਤਾ ਸੀ। ਇਹ ਮੁਹਿੰਮ ਚੀਨ ਵੱਲੋਂ ਮੁਹੱਈਆ ਕਰਾਈ ਗਈ ਟੀਕੇ ਦੀਆਂ 5 ਲੱਖ ਖੁਰਾਕਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਨੂੰ ਗਲੋਬਲ ਅਲਾਇੰਸ ਫਾਰ ਵੈਕਸੀਨ ਐਂਡ ਇਮਿਊਨਾਈਜੇਸ਼ਨ ਭਾਵ ਗਾਵੀ ਰਾਹੀਂ ਭਾਰਤ ਵਿਚ ਬਣੀ ਵੈਕਸੀਨ ਵੀ ਮਿਲੇਗੀ। ਜੂਨ ਤੱਕ ਵੈਕਸੀਨ ਦੀਆਂ 1.6 ਕਰੋੜ ਖੁਰਾਕਾਂ ਪਾਕਿਸਤਾਨ ਪਹੁੰਚਣ ਦੀ ਸੰਭਾਵਨਾ ਹੈ।

ਇਹ ਵੀ ਪੜੋ ਅਡਾਨੀ ਦੀ ਕੰਪਨੀ ਨੂੰ ਵੱਡਾ ਝਟਕਾ, ਨਿਊਯਾਰਕ ਸਟਾਕ ਐਕਸਚੇਂਜ ਨੇ ਦਿਖਾਇਆ ਬਾਹਰ ਦਾ ਰਾਹ


author

Khushdeep Jassi

Content Editor

Related News