PAK ਨੇ TikTok ’ਤੇ ਚੌਥੀ ਵਾਰ ਲਾਈ ਪਾਬੰਦੀ

07/22/2021 1:36:36 AM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਨੇ ‘ਅਣਉਚਿਤ ਸਮੱਗਰੀ’ ਹਟਾਉਣ ’ਚ ਕਥਿਤ ਤੌਰ ’ਤੇ ਅਸਫਲ ਰਹਿਣ ’ਤੇ ‘ਟਿਕਟਾਕ’ ਐਪ ’ਤੇ ਬੁੱਧਵਾਰ ਰੋਕ ਲਾ ਦਿੱਤੀ। ਸ਼ਾਰਟ ਵੀਡੀਓ ਸ਼ੇਅਰ ਕਰਨ ਦੀ ਸਹੂਲਤ ਦੇਣ ਵਾਲੀ ਚੀਨ ਦੀ ਇਸ ਐਪ ’ਤੇ ਦੇਸ਼ ’ਚ ਹਾਲ ਹੀ ਦੇ ਮਹੀਨਿਆਂ ’ਚ ਚੌਥੀ ਵਾਰ ਪਾਬੰਦੀ ਲਾਈ ਗਈ ਹੈ। ਟੈਲੀਕਾਮ ਰੈਗੂਲੇਟਰਸ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀ. ਟੀ. ਏ.) ਨੇ ਟਵੀਟ ਕਰ ਕੇ ਕਿਹਾ ਕਿ ‘ਇਲੈਕਟ੍ਰਾਨਿਕ ਅਪਰਾਧ ਰੋਕਥਾਮ ਕਾਨੂੰਨ 2016’ ਦੇ ਪ੍ਰਬੰਧਾਂ ਕਾਰਨ ਪੀ. ਟੀ. ਏ. ਨੇ ਦੇਸ਼ ’ਚ ਟਿਕਟਾਕ ਐਪ ਤੇ ਇਸ ਦੀ ਵੈੱਬਸਾਈਟ ’ਤੇ ਪਾਬੰਦੀ ਲਾ ਦਿੱਤੀ ਹੈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਇਸ ’ਚ ਕਿਹਾ ਗਿਆ ਹੈ ਕਿ ਇਸ ਪਲੇਟਫਾਰਮ ’ਤੇ ਅਣਉਚਿਤ ਸਮੱਗਰੀ ਲਗਾਤਾਰ ਮਿਲ ਰਹੀ ਹੈ ਤੇ ਇਸ ਤਰ੍ਹਾਂ ਦੀ ਸਮੱਗਰੀ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਇਹ ਕਾਰਵਾਈ ਕਰਨੀ ਪਈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਸਿੰਧ ਹਾਈਕੋਰਟ ਨੇ ਦੇਸ਼ ’ਚ ਅਨੈਤਿਕਤਾ ਫੈਲਾਉਣ ਕਾਰਨ ਟਿਕਟਾਕ ’ਤੇ ਪਾਬੰਦੀ ਲਾਉਣ ਦੇ ਆਪਣੇ ਪਹਿਲਾਂ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਸੀ। ਅਦਾਲਤ ਨੇ 28 ਜੂਨ ਨੂੰ ਪੀ. ਟੀ. ਏ. ਤੋਂ ਇਕ ਨਾਗਰਿਕ ਦੀ ਸ਼ਿਕਾਇਤ ’ਤੇ ਟਿਕਟਾਕ ਨੂੰ ਬੰਦ ਕਰਨ ਨੂੰ ਕਿਹਾ ਸੀ।

ਪਿਛਲੇ ਸਾਲ ਅਕਤੂਬਰ ’ਚ ਪਹਿਲੀ ਵਾਰ ਲਾਈ ਸੀ ਪਾਬੰਦੀ
ਇਸ ਤੋਂ ਪਹਿਲਾਂ ਮਾਰਚ ’ਚ ਪੇਸ਼ਾਵਰ ਹਾਈਕੋਰਟ ਨੇ ਕਈ ਨਾਗਰਿਕਾਂ ਦੀ ਪਟੀਸ਼ਨ ’ਤੇ ਇਸ ਐਪ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ, ਹਾਲਾਂਕਿ ਕੁਝ ਹਫ਼ਤਿਆਂ ਬਾਅਦ ਪਾਬੰਦੀ ਹਟਾਉਂਦੇ ਹੋਏ ਅਦਾਲਤ ਨੇ ਪੀ. ਟੀ. ਏ. ਨੂੰ ਕਿਹਾ ਸੀ ਕਿ ਉਹ ਅਜਿਹੇ ਕਦਮ ਚੁੱਕੇ, ਜਿਨ੍ਹਾਂ ਦੇ ਚਲਦਿਆਂ ਕੋਈ ਅਨੈਤਿਕ ਸਮੱਗਰੀ ਅਪਲੋਡ ਨਾ ਕੀਤੀ ਜਾ ਸਕੇ। ਪੀ. ਟੀ. ਏ. ਨੇ ਪਿਛਲੇ ਸਾਲ ਅਕਤੂਬਰ ’ਚ ਟਿਕਟਾਕ ’ਤੇ ਪਹਿਲੀ ਵਾਰ ਪਾਬੰਦੀ ਲਾਈ ਸੀ।

ਇਹ ਵੀ ਪੜ੍ਹੋ : ਚੀਨ ਨੇ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਟ੍ਰੇਨ ਕੀਤੀ ਸ਼ੁਰੂ

 


Manoj

Content Editor

Related News