ਪਾਕਿ : ਵਿਅਕਤੀ ਦੇ ਖੁਦਕੁਸ਼ੀ ਕਰਨ ਤੋਂ ਬਾਅਦ 20 ਲੋਕ ਗ੍ਰਿਫ਼ਤਾਰ, ਕਰਜ਼ ਦੇਣ ਵਾਲੀਆਂ 50 ਐਪਾਂ 'ਤੇ ਪਾਬੰਦੀ

Thursday, Jul 20, 2023 - 01:21 PM (IST)

ਪਾਕਿ : ਵਿਅਕਤੀ ਦੇ ਖੁਦਕੁਸ਼ੀ ਕਰਨ ਤੋਂ ਬਾਅਦ 20 ਲੋਕ ਗ੍ਰਿਫ਼ਤਾਰ, ਕਰਜ਼ ਦੇਣ ਵਾਲੀਆਂ 50 ਐਪਾਂ 'ਤੇ ਪਾਬੰਦੀ

ਪੇਸ਼ਾਵਰ- ਪਾਕਿਸਤਾਨ 'ਚ ਡਿਜੀਟਲ ਕਰਜ਼ ਕੰਪਨੀ ਤੋਂ ਲਏ ਗਏ ਕਰਜ਼ ਨੂੰ ਚੁਕਾਉਣ 'ਚ ਅਸਫ਼ਲ ਰਹਿਣ 'ਤੇ ਇਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦੀ ਘਟਨਾ ਤੋਂ ਬਾਅਦ ਹਰਕਤ 'ਚ ਆਏ ਪ੍ਰਸ਼ਾਸਨ ਨੇ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਰਜ਼ ਦੇਣ ਵਾਲੀਆਂ 50 'ਗੈਰ-ਕਾਨੂੰਨੀ' ਐਪਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) ਦੇ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ, “ਐੱਫਆਈਏ ਨੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਗੈਰ-ਕਾਨੂੰਨੀ ਕਰਜ਼ ਦੇਣ 'ਚ ਸ਼ਾਮਲ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਗਤੀਵਿਧੀ 'ਚ ਸ਼ਾਮਲ ਛੇ ਕੰਪਨੀਆਂ ਦੇ ਦਫ਼ਤਰ ਵੀ ਸੀਲ ਕਰ ਦਿੱਤੇ ਗਏ ਹਨ।” ਐੱਫਆਈਏ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਕਰਜ਼ਾ ਲੈਣ ਤੋਂ ਪਹਿਲਾਂ ਉਕਤ ਕੰਪਨੀ ਜਾਂ ਐਪ ਪਾਕਿਸਤਾਨ ਸਕਿਓਰਿਟੀਜ਼ ਐਕਸਚੇਂਜ ਕਮਿਸ਼ਨ ਤੋਂ ਰਜਿਸਟਰਡ ਹੋਵੇ। ਜ਼ਿਕਰਯੋਗ ਹੈ ਕਿ ਲਾਹੌਰ ਤੋਂ ਕਰੀਬ 350 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲੇ 'ਚ ਮਸੂਦ ਨਾਂ ਦੇ ਵਿਅਕਤੀ ਨੇ ਕਰਜ਼ਾ ਵਸੂਲੀ ਅਧਿਕਾਰੀਆਂ ਵੱਲੋਂ ਬਲੈਕਮੇਲ ਹੋਣ ਕਾਰਨ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਐੱਫਆਈਏ ਨੇ ਆਨਲਾਈਨ ਲੋਨ ਐਪ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News