ਨਹੀਂ ਟਲਿਆ ਪਾਕਿ, ਹੁਣ ਫੌਜ ਮੁਖੀ ਨੇ ਕੀਤੀ ਕਸ਼ਮੀਰ ਮੁੱਦੇ ''ਤੇ ਬੈਠਕ

02/04/2019 11:32:49 PM

ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਲੋਂ ਕਸ਼ਮੀਰ ਦੇ ਦੋ ਵੱਖਵਾਦੀ ਨੇਤਾਵਾਂ ਨਾਲ ਫੋਨ 'ਤੇ ਗੱਲ ਕਰਕੇ ਭਾਰਤ ਨੂੰ ਉਕਸਾਉਣ ਤੋਂ ਬਾਅਦ ਦੇਸ਼ ਦੇ ਫੌਜ ਮੁਖੀ ਨੂੰ ਕਸ਼ਮੀਰ ਦੀ ਚਿੰਤਾ ਲੱਗ ਗਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕੋਰ ਕਮਾਂਡਰਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਤੇ ਕਸ਼ਮੀਰ ਮੁੱਦੇ ਤੇ ਕੰਟਰੋਲ ਲਾਈਨ ਦੇ ਹਾਲਾਤਾਂ 'ਤੇ ਚਰਚਾ ਕੀਤੀ।

ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਸ਼ਮੀਰ ਦਿਵਸ 'ਤੇ ਉਕਸਾਵੇ ਵਾਲੇ ਕਦਮ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਹੂਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਪ੍ਰਧਾਨ ਸੈਈਦ ਅਲੀ ਸ਼ਾਹ ਗਿਲਾਨੀ ਤੇ ਹੂਰੀਅਤ ਨੇਤਾ ਮੀਰਵਾਈਜ ਉਮਰ ਫਾਰੁਕ ਨਾਲ ਫੋਨ 'ਤੇ ਗੱਲ ਕੀਤੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਰਾਜਦੂਤ ਸੁਹੈਲ ਮਹਿਮੂਦ ਨੂੰ ਤਲਬ ਕੀਤਾ ਸੀ ਤੇ ਉਨ੍ਹਾਂ ਨੂੰ ਸਾਫ-ਸਾਫ ਕਹਿ ਦਿੱਤਾ ਸੀ ਕਿ ਮੀਰਵਾਈਜ ਫਾਰੁਕ ਦੇ ਨਾਲ ਕੁਰੈਸ਼ੀ ਦੀ ਫੋਨ 'ਤੇ ਗੱਲ ਭਾਰਤ ਦੀ ਏਕਤਾ ਨੂੰ ਤੋੜਨ ਦੀ ਖੁੱਲ੍ਹੀ ਕੋਸ਼ਿਸ਼ ਤੇ ਭਾਰਤ ਦੀ ਹਕੂਮਤ ਤੇ ਅਖੰਡਤਾ ਦਾ ਉਲੰਘਣ ਹੈ।

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇਕ ਬਿਆਨ 'ਚ ਕਿਹਾ ਕਿ ਅੰਦਰੂਨੀ ਸੁਰੱਖਿਆ ਸਥਿਤੀ ਤੇ ਕੰਟਰੋਲ ਲਾਈਨ 'ਤੇ ਤਿਆਰੀਆਂ ਦੀ ਸਮੀਖਿਆ ਲਈ ਰਾਵਲਪਿੰਡੀ 'ਚ ਇਕ ਬੈਠਕ ਦੌਰਾਨ ਬਾਜਵਾ ਨੇ ਕਸ਼ਮੀਰ ਦਿਵਸ ਤੋਂ ਪਹਿਲੀ ਸ਼ਾਮ ਕਸ਼ਮੀਰੀ ਭਰਾਵਾਂ ਦੇ ਨਾਲ ਇਕਜੁੱਟਤਾ ਵਿਅਕਤ ਕੀਤੀ।


Baljit Singh

Content Editor

Related News