ਮੁੰਬਈ ਹਮਲਾ: ਪਾਕਿਸਤਾਨੀ ਏਜੰਸੀ ਨੇ ਭਗੌੜੇ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦਾ ਮੰਗਿਆ ਵੇਰਵਾ

Friday, Feb 11, 2022 - 09:30 AM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਚੋਟੀ ਦੀ ਖੁਫ਼ੀਆ ਏਜੰਸੀ ਨੇ ਪੰਜਾਬ ਸੂਬੇ (ਪਾਕਿਸਤਾਨ) ਦੇ ਮਾਲ ਵਿਭਾਗ ਤੋਂ 2008 ਦੇ ਮੁੰਬਈ ਹਮਲੇ ਦੇ ਭਗੌੜੇ ਦੋਸ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਅੱਤਵਾਦੀ ਹਮਲੇ ਨਾਲ ਸਬੰਧਤ ਮੁਕੱਦਮੇ ਨੂੰ 14 ਸਾਲ ਪੂਰੇ ਹੋ ਗਏ ਹਨ, ਪਰ ਪਾਕਿਸਤਾਨ ਵਿਚ ਇਸ ਦੇ ਕਿਸੇ ਵੀ ਸ਼ੱਕੀ ਨੂੰ ਅਜੇ ਤੱਕ ਸਜ਼ਾ ਨਹੀਂ ਸੁਣਾਈ ਗਈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਨੇ ਇਸ ਮਾਮਲੇ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ ਅਤੇ ਅਜਿਹਾ ਲੱਗਦਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ: ਲੰਡਨ ਜਾ ਰਹੀ ਜਨਾਨੀ ਨਾਲ ਉੱਡਦੇ ਜਹਾਜ਼ ’ਚ ਜਬਰ-ਜ਼ਿਨਾਹ, ਬਿਜ਼ਨੈੱਸ ਕਲਾਸ ’ਚ ਬੈਠੀ ਸੀ ਪੀੜਤਾ

ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ.ਆਈ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ, ‘ਏਜੰਸੀ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੰਜਾਬ ਸੂਬੇ ਦੇ ਮਾਲੀਆ ਬੋਰਡ ਦੇ ਇਕ ਸੀਨੀਅਰ ਮੈਂਬਰ ਨੂੰ ਪੱਤਰ ਲਿੱਖ ਕੇ ਮੁੰਬਈ ਅੱਤਵਾਦੀ ਹਮਲੇ ਦੇ ਭਗੌੜੇ ਦੋਸ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ।’

ਇਹ ਵੀ ਪੜ੍ਹੋ: ਜਸਟਿਨ ਟਰੂਡੋ ਵੱਲੋਂ ਟਰੱਕ ਡਰਾਈਵਰਾਂ ਦੀ ਆਲੋਚਨਾ, ਕਿਹਾ- 'ਚੱਕਾਜਾਮ' ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਇਨ੍ਹਾਂ ਦੋਸ਼ੀਆਂ ’ਚ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਮੁਲਤਾਨ ਵਾਸੀ ਅਮਜ਼ਦ ਖਾਨ, ਬੂਰੇਵਾਲਾ ਦਾ ਇਫਤਿਖਾਰ ਅਲੀ, ਬਹਾਵਲਪੁਰ ਦਾ ਸ਼ਾਹਿਦ ਗਫੂਰ, ਸਾਹੀਵਾਲ ਦਾ ਮੁਹੰਮਦ ਉਸਮਾਨ, ਲਾਹੌਰ ਦਾ ਅਤੀਕੁਰ ਰਹਿਮਾਨ, ਹਾਫਿਜ਼ਾਬਾਦ ਦਾ ਰਿਆਜ਼ ਅਹਿਮਦ, ਗੁਜਰਾਂਵਾਲਾ ਦਾ ਮੁਹੰਮਦ ਮੁਸ਼ਤਾਕ, ਡੀਜੀ ਖਾਨ ਦਾ ਮੁਹੰਮਦ ਨਈਮ, ਕਰਾਚੀ ਦਾ ਅਬਦੁਲ ਸ਼ਕੂਰ, ਮੁਲਤਾਨ ਦਾ ਮੁਹੰਮਦ ਸਬੀਰ, ਰਹੀਮ ਯਾਰ ਖਾਂ ਦਾ ਸ਼ਕੀਲ ਅਹਿਮਦ ਅਤੇ ਬਵਾਨਗਰ ਦੇ ਅਬਦੁਲ ਰਹਿਮਾਨ ਸ਼ਾਮਲ ਹੈ। ਇਸ ਮਾਮਲੇ ਦੀ ਸੁਣਵਾਈ ਕਈ ਸਾਲਾਂ ਤੋਂ ਰੁਕੀ ਹੋਈ ਹੈ। ਐਫ.ਆਈ.ਏ. ਦਾ ਕਹਿਣਾ ਹੈ ਕਿ ਕਿਉਂਕਿ ਭਾਰਤ ਨੇ ਗਵਾਹੀ ਦਰਜ ਕਰਾਉਣ ਅਤੇ ਹੋਰ ਸਬੂਤ ਪੇਸ਼ ਕਰਨ ਲਈ 24 ਗਵਾਹਾਂ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਕੇਸ ਅੱਗੇ ਨਹੀਂ ਵੱਧ ਸਕਦਾ।

ਇਹ ਵੀ ਪੜ੍ਹੋ: ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਦੇ ਸਿਰ ’ਚ ਤਾਂਤਰਿਕ ਨੇ ਠੋਕੀ ਕਿੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News