ਪਾਕਿਸਤਾਨ : ਪੀ. ਏ. ਸੀ. ਨੇ ਤੈਯਬਾ ਗੁਲ ਸ਼ੋਸ਼ਣ ਮਾਮਲੇ ’ਚ ਪ੍ਰਧਾਨ ਮੰਤਰੀ ਦੇ ਸਾਬਕਾ ਸਕੱਤਰ ਨੂੰ ਕੀਤਾ ਤਲਬ
Thursday, Jul 28, 2022 - 12:59 PM (IST)
ਇਸਲਾਮਾਬਾਦ (ਵਾਰਤਾ)– ਪਾਕਿਸਤਾਨ ਦੀ ਲੋਕ ਲੇਖਾ ਸੰਮਤੀ (ਪੀ. ਏ. ਸੀ.) ਨੇ ਤੈਯਬਾ ਗੁਲ ਸ਼ੋਸ਼ਣ ਮਾਮਲੇ ’ਚ ਪ੍ਰਧਾਨ ਮੰਤਰੀ ਦੇ ਸਾਬਕਾ ਸਕੱਤਰ ਆਜ਼ਮ ਖ਼ਾਨ ਨੂੰ 11 ਅਗਸਤ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ।
ਮੀਡੀਆ ਰਿਪੋਰਟ ’ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਪੀ. ਏ. ਸੀ. ਨੇ 11 ਅਗਸਤ ਨੂੰ ਸਾਬਕਾ ਸਕੱਤਰ ਆਜ਼ਮ ਦੀ ਮੌਜੂਦਗੀ ਯਕੀਨੀ ਕਰਨ ਲਈ ਹੁਕਮ ਜਾਰੀ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ
ਉਨ੍ਹਾਂ ਕਿਹਾ ਕਿ ਆਜ਼ਮ ਨੂੰ ਪੀ. ਏ. ਸੀ. ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗੱਲ ਰੱਖਣ ਲਈ ਕਿਹਾ ਗਿਆ ਹੈ। ਸੰਮਤੀ ਨੇ ਤੈਯਬਾ ਗੁਲ ਨੂੰ ਵੀ ਪੀ. ਏ. ਸੀ. ਦੀ ਬੈਠਕ ’ਚ ਸ਼ਾਮਲ ਹੋਣ ਲਈ ਕਿਹਾ ਹੈ।
ਪੀ. ਏ. ਸੀ. 11 ਅਗਸਤ ’ਚ ਰਾਸ਼ਟਰੀ ਜਵਾਬੇਹੀ ਬਿਊਰੋ, ਬਸ ਰੈਪਿਡ ਟ੍ਰਾਂਜ਼ਿਟ (ਪੇਸ਼ਾਵਰ), ਬੈਂਕ ਆਫ ਖੈਬਰ ’ਚ ਭ੍ਰਿਸ਼ਟਾਚਾਰ, ਮਲਮ ਜੱਬਾ, ਬਿਲੀਅਨ ਟ੍ਰੀ ਸੁਨਾਮੀ ਤੇ ਖੈਬਰ ਪਖਤੂਨਖਵਾ ’ਚ ਅਣਅਧਿਕਾਰਤ ਵਿਅਕਤੀਆਂ ਵਲੋਂ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਾਲ ਸਬੰਧਤ ਮਾਮਲੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।