ਉਵਰਸੀਜ਼ ਕਾਂਗਰਸ ਯੂਰਪ ਦੇ ਨੁਮਾਇੰਦਿਆਂ ਦੀ ਜਰਮਨ ਵਿਚ ਹੋਈ ਇਕੱਤਰਤਾ

Saturday, Aug 21, 2021 - 05:21 PM (IST)

ਉਵਰਸੀਜ਼ ਕਾਂਗਰਸ ਯੂਰਪ ਦੇ ਨੁਮਾਇੰਦਿਆਂ ਦੀ ਜਰਮਨ ਵਿਚ ਹੋਈ ਇਕੱਤਰਤਾ

ਮਿਲਾਨ ਇਟਲੀ, (ਸਾਬੀ ਚੀਨੀਆ)– ਇੰਡੀਅਨ ਉਵਰਸੀਜ਼ ਕਾਂਗਰਸ ਵੱਲੋਂ ਪਿਛਲੇ ਦਿਨੀਂ ਚੁਣੀ 31 ਮੈਂਬਰੀ ਯੂਰਪ ਕਮੇਟੀ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ ਦੀ ਪ੍ਰਧਾਨਗੀ ਹੇਠ ਇਕ ਭਰਵੀਂ ਮੀਟਿੰਗ ਜਰਮਨ ਦੇ ਸ਼ਹਿਰ ਹਮਬਰਗ ਵਿਖੇ ਹੋਈ ਜਿੱਥੇ ਦੇਸ਼ ਦਾ 75 ਵਾਂ ਅਜਾਦੀ ਦਿਹਾੜਾ ਮਨਾਉਣ ਅਤੇ ਤਿਰੰਗਾ ਝੰਡਾ ਲਹਿਰਾਉਣ ਦੀਆਂ ਰਸਮਾਂ ਉਪਰੰਤ ਪੁੱਜੇ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਪੇਸ਼ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਭਾਰਤ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਾਂਗਰਸ ਦੇ ਸੈਕਟਰੀ ਹਿਮਾਸ਼ੂ ਵਿਆਸ, ਰਾਜਵਿੰਦਰ ਸਿੰਘ ਸਵਿਟਰਜਲੈਂਡ, ਸ੍ਰੀ ਰਾਜ ਵਰਮਾ, ਡਾ. ਜੋਇਸ ਪਟੇਲ, ਯੂ. ਐੱਸ. ਏ. ਦਿਲਬਾਗ ਸਿੰਘ ਚਾਨਾ ਪ੍ਰਧਾਨ ਇਟਲੀ, ਹਰਪਿੰਦਰ ਸਿੰਘ ਗੱਗ (ਹੋਲੈਂਡ), ਹਰਭਜਨ ਸਿੰਘ ਤਤਲਾ (ਡੈਨਮਾਰਕ), ਕੋਮਲ ਕੁਮਾਰ (ਫਿਨਲੈਂਡ), ਜੋਈ ਕੁਸਤਾੳ (ਸਵਿਟਜਰਲੈਡ), ਸੁਨੀਲ ਕੋਰਾਕ (ਆਸਟਰੀਆ) ਆਦਿ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਉਦੇ ਹੋਏ ਵੱਖੋ-ਵੱਖਰੇ ਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰੇਸ਼ਮ ਭਰੋਲੀ ਦੁਆਰਾ ਬਾਖੂਬੀ ਨਿਭਾਈ ਗਈ।


author

Rakesh

Content Editor

Related News