ਇਰਾਕ ਨੇ ਦੋ ਟਨ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ
Saturday, Mar 29, 2025 - 02:44 PM (IST)

ਬਗਦਾਦ (ਯੂ.ਐਨ.ਆਈ.)- ਇਰਾਕ ਦੇ ਗ੍ਰਹਿ ਮੰਤਰਾਲੇ ਨੇ 2025 ਵਿੱਚ ਹੁਣ ਤੱਕ 2.156 ਟਨ ਨਸ਼ੀਲੇ ਪਦਾਰਥ ਜ਼ਬਤ ਕਰਨ ਦਾ ਐਲਾਨ ਕੀਤਾ ਹੈ। ਇਸ ਸਫਲ ਮੁਹਿੰਮ ਦੇ ਤਹਿਤ ਮੰਤਰਾਲੇ ਨੇ ਨਸ਼ਿਆਂ ਵਿਰੁੱਧ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ, ਹੁਣ ਨੇਪਾਲ ਜਾਣਾ ਵੀ ਔਖਾ
ਮੰਤਰਾਲੇ ਦੇ ਜਨਰਲ ਡਾਇਰੈਕਟੋਰੇਟ ਆਫ਼ ਨਾਰਕੋਟਿਕਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਅਫੇਅਰਜ਼ ਦੇ ਬੁਲਾਰੇ ਹੁਸੈਨ ਅਲ-ਤਮੀਮੀ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਇਰਾਕੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਸਾਲ 194 ਅੰਤਰਰਾਸ਼ਟਰੀ ਅਤੇ 1,365 ਸਥਾਨਕ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 2003 ਦੇ ਅਮਰੀਕੀ ਹਮਲੇ ਤੋਂ ਬਾਅਦ ਇਰਾਕ ਵਿੱਚ ਹਫੜਾ-ਦਫੜੀ ਨੇ ਸਰਕਾਰਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਵਿੱਚ ਰੁਕਾਵਟ ਪਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।