ਮਿਆਂਮਾਰ ''ਚ ਹੜ੍ਹ, 2,800 ਤੋਂ ਵੱਧ ਲੋਕਾਂ ਨੂੰ ਕੱਢੇ ਗਏ ਸੁਰੱਖਿਅਤ

Wednesday, Jul 30, 2025 - 07:13 PM (IST)

ਮਿਆਂਮਾਰ ''ਚ ਹੜ੍ਹ, 2,800 ਤੋਂ ਵੱਧ ਲੋਕਾਂ ਨੂੰ ਕੱਢੇ ਗਏ ਸੁਰੱਖਿਅਤ

ਯਾਂਗੂੰਨ (ਵਾਰਤਾ)- ਮਿਆਂਮਾਰ ਵਿਚ ਭਾਰੀ ਮੀਂਹ ਮਗਰੋਂ ਹੜ੍ਹ ਆ ਗਿਆ। ਸਾਵਧਾਨੀ ਤਹਿਤ ਕਾਇਯਿਨ ਪ੍ਰਾਂਤ ਦੇ ਮਯਾਵਾਡੀ ਕਸਬੇ ਵਿੱਚ ਹੜ੍ਹ ਵਿੱਚ ਫਸੇ 771 ਘਰਾਂ ਵਿੱਚੋਂ ਕੁੱਲ 2,851 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਮਿਆਂਮਾਰ ਫਾਇਰ ਸਰਵਿਸ ਵਿਭਾਗ (MFSD) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਸਾਵਧਾਨ ਹੋ ਜਾਣ ਭਾਰਤੀ! ਭੂਚਾਲ ਪਿੱਛੋਂ ਸੁਨਾਮੀ ਦਾ Alert

MFSD ਨੇ ਕਿਹਾ ਕਿ ਭਾਰੀ ਬਾਰਸ਼ ਕਾਰਨ ਥਾਊੰਗਯਿਨ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਧ ਗਿਆ, ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।  ਮੌਸਮ ਅਤੇ ਜਲ ਵਿਗਿਆਨ ਵਿਭਾਗ ਦੇ ਅਨੁਸਾਰ ਅੱਜ ਮਯਾਵਾਡੀ ਵਿੱਚ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 12 ਫੁੱਟ ਉੱਪਰ ਵਹਿ ਰਹੀ ਹੈ ਅਤੇ ਅਗਲੇ ਦਿਨ ਤੱਕ ਖ਼ਤਰਾ ਬਣਿਆ ਰਹਿਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News