ਪਾਕਿ ਸਟੀਲ ਮਿਲਸ ਤੋਂ 10 ਬਿਲੀਅਨ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਚੋਰੀ

Tuesday, Aug 02, 2022 - 06:02 PM (IST)

ਪਾਕਿ ਸਟੀਲ ਮਿਲਸ ਤੋਂ 10 ਬਿਲੀਅਨ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਚੋਰੀ

ਇਸਲਾਮਾਬਾਦ– ਸਥਾਨਕ ਮੀਡੀਆ ਮੁਤਾਬਕ, ਪ੍ਰਬੰਧਨ ਵਿਚ ਕੁਝ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਪਾਕਿਸਤਾਨ ਸਟੀਲ ਮਿਲਸ (ਪੀ. ਐੱਸ. ਐੱਮ.) ਤੋਂ 10 ਬਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ ਕਰੰਸੀ ਦੀ ਜਾਇਦਾਦ ਚੋਰੀ ਹੋ ਗਈ ਹੈ।

ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਇਹ ਮਾਮਲਾ ਓਦੋਂ ਸਾਹਮਣੇ ਆਇਆ ਜਦੋਂ ਪਾਕਿਸਤਾਨ ਸਟੀਲ ਮਿਸਲ ਦੇ ਕਾਮੇ ਸੰਘ ਨੇ ਉਦਯੋਗ ਅਤੇ ਉਤਪਾਦਨ ਮੰਤਰਾਲਾ (ਐੱਮ. ਓ. ਆਈ. ਪੀ.) ਨੂੰ ਲਿਖਿਆ ਅਤੇ ਰਾਸ਼ਟਰੀ ਜਾਇਦਾਦ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਤਕਾਲ ਕਾਰਵਾਈ ਦੀ ਮੰਗ ਕੀਤੀ।

ਮੰਤਰਾਲਾ ਵਲੋਂ ਸੰਘੀ ਜਾਂਚਕਰਤਾਵਲਾਂ ਨੂੰ ਲਿਖੇ ਪੱਤਰ ਮੁਤਾਬਕ ਚੋਰੀ ਦੀਆਂ ਘਟਨਾਵਾਂ ਵਿਚ ਸੁਰੱਖਿਆ ਵਿਭਾਗ ਦੇ ਸਾਮ ਹੋਣ ਦੀ ਸੰਭਾਵਨਾ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਪੀ. ਐੱਸ. ਐੱਮ. ਵਲੋਂ ਇਕ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਅਜੇ ਵੀ ਜਾਰੀ ਹੈ, ਪਰ ਕੁਝ ਸਾਫ ਨਹੀਂ ਕੀਤਾ। ਪੱਤਰ ਵਿਚ ਜ਼ਿਕਰ ਕੀਤਾ ਗਿਆ ਹੈ ਕਿ 27 ਜੁਲਾਈ ਨੂੰ ਲਗਭਗ 50 ਲੋਕਾਂ ਨੇ ਪਾਕਿਸਤਾਨ ਸਟੀਲ ਮਿਲਸਲ ਦੇ ਪਲਾਂਟ ਏਰੀਆ ਵਿਚ ਦਾਖਲ ਹੋ ਕੇ ਅਰਬਾਂ ਰੁਪਏ ਦਾ ਤਾਂਬਾ ਅਤੇ ਤਾਰ ਚੋਰੀ ਕਰ ਲਈ। ਇਸਨੂੰ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਚੋਰੀ ਦੱਸਿਆ ਜਾ ਰਿਹਾ ਹੈ।


author

Rakesh

Content Editor

Related News