US ''ਚ 2 ਕਰੋੜ 90 ਲੱਖ ਤੋਂ ਵਧ ਲੋਕ ਟੀ.ਵੀ ਜ਼ਰੀਏ ਸ਼ਾਹੀ ਵਿਆਹ ਦੇ ਗਵਾਹ ਬਣੇ

Monday, May 21, 2018 - 11:24 AM (IST)

US ''ਚ 2 ਕਰੋੜ 90 ਲੱਖ ਤੋਂ ਵਧ ਲੋਕ ਟੀ.ਵੀ ਜ਼ਰੀਏ ਸ਼ਾਹੀ ਵਿਆਹ ਦੇ ਗਵਾਹ ਬਣੇ

ਵਾਸ਼ਿੰਗਟਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਰ ਮਾਰਕਲ ਦੇ ਸ਼ਾਹੀ ਵਿਆਹ ਨੂੰ ਅਮਰੀਕਾ ਵਿਚ 2 ਕਰੋੜ 90 ਲੱਖ ਤੋਂ ਵਧ ਲੋਕਾਂ ਨੇ ਟੀਵੀ 'ਤੇ ਦੇਖਿਆ। 'ਨਿਲਸਨ' ਵੱਲੋਂ ਅੱਜ ਜਾਰੀ ਕੀਤੀ ਗਈ ਰੇਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ ਕਿ ਸ਼ਨੀਵਾਰ ਨੂੰ ਸਮਾਪਤ ਹੋਏ ਇਸ ਸ਼ਾਹੀ ਵਿਆਹ ਦੇ ਸਮਾਰੋਹ ਨੂੰ ਲੱਗਭਗ 2 ਕਰੋੜ 92 ਲੱਖ ਲੋਕਾਂ ਨੇ ਟੀਵੀ 'ਤੇ ਦੇਖਿਆ।

PunjabKesari
ਦਰਸ਼ਕਾਂ ਦੀ ਗਿਣਤੀ ਦੇ ਮਾਮਲੇ ਵਿਚ ਇਸ ਵਿਆਹ ਸਮਾਰੋਹ ਨੇ ਸਾਲ 2011 ਵਿਚ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਦੇ ਸ਼ਾਹੀ ਵਿਆਹ ਦੇਖੇ ਜਾਣ ਦਾ ਰਿਕਾਰਡ ਤੋੜ ਦਿੱਤਾ, ਜਿਸ ਨੂੰ 2 ਕਰੋੜ 28 ਲੱਖ ਲੋਕਾਂ ਨੇ ਦੇਖਿਆ ਸੀ। ਹੈਰੀ ਅਤੇ ਮੇਗਨ, ਵਿੰਡਸਰ ਕੈਸਲ ਦੇ ਸੈਂਟ ਜੋਰਜ ਚੈਪਲ ਵਿਚ ਸ਼ਨੀਵਾਰ ਨੂੰ ਇਕ ਸਮਾਰੋਹ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ।

PunjabKesari


Related News