ਫੇਸਬੁੱਕ ਯੂਜ਼ਰਜ਼ ਲਈ ਖਤਰੇ ਦੀ ਘੰਟੀ, 26 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਲੀਕ

12/20/2019 12:41:25 PM

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਦੇ 267 ਮਿਲੀਅਨ ਯਾਨੀ 26 ਕਰੋੜ, 70 ਲੱਖ ਯੂਜ਼ਰਜ਼ ਦਾ ਡਾਟਾਬੇਸ ਸਾਹਮਣੇ ਆਇਆ ਹੈ ਜਿਸ ਨੂੰ ਕੋਈ ਵੀ ਐਕਸੈਸ ਕਰ ਸਕਦਾ ਹੈ। ਇਸ ਡਾਟਾਬੇਸ ’ਚ ਯੂਜ਼ਰਜ਼ ਦਾ ਨਾਂ, ਫੋਨ ਨੰਬਰ ਅਤੇ ਯੂਜ਼ਰਜ਼ ਆਈ.ਡੀ. ਸਮੇਤ ਕਈ ਨਿੱਜੀ ਡਿਟੇਲਸ ਸ਼ਾਮਲ ਹਨ। ਇਸ ਡਾਟਾਬੇਸ ਨੂੰ ਸਾਈਬਰ ਸਕਿਓਰਿਟੀ ਫਰਮ Comparitech ਨੇ ਲੱਭਿਆ ਹੈ। ਰਿਪੋਰਟ ਨੇ ਦੱਸਿਆ ਹੈ ਕਿ ਯੂਜ਼ਰਜ਼ ਨੂੰ ਫਿਸ਼ਿੰਗ ਸਕੀਮ ਜਾਂ ਸਪੈਮ ਮੈਸੇਜਿਸ ਦੀ ਪਰੇਸ਼ਾਨੀ ਸਾਹਮਣਾ ਕਰਨਾ ਪੈ ਸਕਦਾ ਹੈ। Comparitech ਦੇ ਬਲਾਗ ਪੋਸਟ ਮੁਤਾਬਕ, ਇਹ ਡਾਟਾਬੇਸ ਪਿਛਲੇ ਹਫਤੇ ਡਾਊਨਲੋਡ ਲਈ ਇਕ ਆਨਲਾਈਨ ਹੈਕਰ ਫੋਰਮ ’ਤੇ ਉਪਲੱਬਧ ਸੀ ਜੋ ਇਕ ਕ੍ਰਾਈਮ ਗਰੁੱਪ ਨਾਲ ਸੰਬੰਧਿਤ ਹੈ। ਹਾਲਾਂਕਿ, ਅਜੇ ਤਕ ਇਹ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਆਖਰ ਇਹ ਡਾਟਾ ਇਥੋਂ ਤਕ ਪਹੁੰਚਿਆ ਕਿਵੇਂ। ਦੱਸ ਦੇਈਏ ਕਿ ਜਿਨ੍ਹਾਂ ਯੂਜ਼ਰਜ਼ ਦਾ ਡਾਟਾ ਇਸ ਡਾਟਾਬੇਸ ’ਚ ਮੌਜੂਦ ਹੈ ਉਨ੍ਹਾਂ ’ਚ ਸਭ ਤੋਂ ਜ਼ਿਆਦਾ ਅਮਰੀਕੀ ਹਨ। 

PunjabKesari

ਇਸ ਮਾਮਲੇ ਨੂੰ ਲੈ ਕੇ ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਪਰ ਜੋ ਡਾਟਾ ਆਨਲਾਈਨ ਪਾਇਆ ਗਿਆ ਹੈ ਕਿ ਉਹ ਕੰਪਨੀ ਦੁਆਰਾ ਪਿਛਲੇ ਕੁਝ ਸਾਲਾਂ ’ਚ ਕੀਤੇ ਗਏ ਬਦਲਾਵਾਂ ਤੋਂ ਪਹਿਲਾਂ ਪ੍ਰਾਪਤ ਹੋਣ ਵਾਲੀਆਂ ਸੰਭਾਵਿਤ ਜਾਣਕਾਰੀਆਂ ਲੱਗ ਰਹੀਆਂ ਹਨ। Comparitech ਦੇ ਸਕਿਓਰਿਟੀ ਰਿਸਰਚਰ ਬੋਬ ਡਿਯਾਚੇਨਕੋ ਨੇ ਇਸ ਡਾਟਾਬੇਸ ਨੂੰ ਸਪਾਟ ਕੀਤਾ ਸੀ। ਇਹ ਡਾਟਾਬੇਸ ਕੋਈ ਵੀ ਐਕਸੈਸ ਕਰ ਸਕਦਾ ਸੀ। Comparitech ਮੁਤਾਬਕ, ਇਥੇ ਡਾਟਾਬੇਸ ਹੁਣ ਉਪਲੱਬਧ ਨਹੀਂ ਹੈ। 

PunjabKesari

ਪਿਛਲੇ ਮਹੀਨੇ ਆਈ ਇਕ ਖਬਰ ਮੁਤਾਬਕ, ਫੇਸਬੁੱਕ ਅਤੇ ਟਵਿਟਰ ਯੂਜ਼ਰਜ਼ ਦਾ ਡਾਟਾ ਕੁਝ ਐਂਡਰਾਇਡ ਐਪ ਡਿਵੈੱਲਪਰਾਂ ਕੋਲ ਸਪਾਟ ਕੀਤਾ ਗਿਆ ਸੀ। ਇਨ੍ਹਾਂ ਦਾ ਮੰਨਣਾ ਸੀ ਕਿ ਹਜ਼ਾਰਾਂ ਯੂਜ਼ਰਜ਼ ਦਾ ਡਾਟਾ ਗਲਤ ਤਰੀਕੇ ਨਾਲ ਗੂਗਲ ਪਲੇਅ ਸਟੋਰ ’ਤੇ ਮੌਜੂਦ ਥਰਡ-ਪਾਰਟੀ ਐਪਸ ਦੁਆਰਾ ਐਕਸੈਸ ਕੀਤਾ ਜਾ ਰਿਹਾ ਸੀ। ਸਕਿਓਰਿਟੀ ਰਿਸਰਚਰਾਂ ਨੇ ਦੱਸਿਆ ਸੀ ਕਿ One Audience ਅਤੇ Mobiburn ਸਾਫਟਵੇਅਰ ਡਿਵੈਲਪਮੈਂਟ ਕਿੱਟਸ (SDK) ਨੂੰ ਯੂਜ਼ਰ ਡਾਟਾ ਦਾ ਐਕਸੈਸ ਉਪਲੱਬਧ ਕਰਵਾਇਆ ਗਿਆ ਸੀ। ਇਸ ਵਿਚ ਈਮੇਲ ਐਡਰੈੱਸ, ਯੂਜ਼ਰਨੇਮ ਅਤੇ ਰੀਸੈਂਟ ਟਵੀਟਸ ਵਰਗੀਆਂ ਜਾਣਕਾਰੀਆਂ ਮੌਜੂਦ ਹਨ। ਖਬਰ ਦੀ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।


Related News