ਐਲੋਨ ਮਸਕ ਨੂੰ ਝਟਕਾ, ਯੂ.ਐਸ ਰਾਸ਼ਟਰਪਤੀ ਚੋਣਾਂ ਤੋਂ ਬਾਅਦ 115,000 ਤੋਂ ਵੱਧ ਯੂਜ਼ਰਸ ਨੇ ਛੱਡਿਆ X
Thursday, Nov 14, 2024 - 11:03 AM (IST)
ਨਿਊਯਾਰਕ (ਏਐਨਆਈ): ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ ਐਲੋਨ ਮਸਕ ਨੂੰ ਵੱਡਾ ਝਟਕਾ ਲੱਗਾ ਹੈ। ਅਸਲ ਵਿਚ ਜਿਵੇਂ ਹੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਦੀ ਪੁਸ਼ਟੀ ਹੋਈ ਤਾਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੇ ਯੂਜ਼ਰਸ ਇਸ ਨੂੰ ਛੱਡ ਕੇ ਬਲੂਸਕਾਈ ਵਰਗੇ ਵਿਕਲਪ 'ਤੇ ਚਲੇ ਗਏ। ਐਲੋਨ ਮਸਕ ਨੇ 2022 ਵਿਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੀ ਮਾਲਕੀ ਲਈ ਸੀ। ਸੀ.ਐਨ.ਐਨ ਨੇ ਇਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- US ਦਸੰਬਰ 2024 ਵੀਜ਼ਾ ਬੁਲੇਟਿਨ: EB-2, EB-3 'ਚ ਭਾਰਤੀਆਂ ਲਈ ਮਾਮੂਲੀ ਬੜਤ
ਚੋਣਾਂ ਤੋਂ ਅਗਲੇ ਦਿਨ 115,000 ਤੋਂ ਵੱਧ ਯੂ.ਐਸ ਯੂਜ਼ਰਸ ਨੇ ਆਪਣੇ X ਖਾਤਿਆਂ ਨੂੰ ਬੰਦ (deactivated) ਕਰ ਦਿੱਤਾ। ਇਸ ਅੰਕੜੇ ਵਿੱਚ ਮੋਬਾਈਲ ਐਪ ਯੂਜ਼ਰਸ ਨੂੰ ਛੱਡ ਕੇ ਸਿਰਫ ਉਹ ਲੋਕ ਸ਼ਾਮਲ ਹਨ ਜਿਨਾਂ ਨੇ ਵੈਬਸਾਈਟ ਦੁਆਰਾ ਆਪਣੇ ਅਕਾਊਂਟ ਬੰਦ ਕਰ ਦਿੱਤੇ। ਸੀ.ਐਨ.ਐਨ ਨੇ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਸਮਾਨਰਵੈਬ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਸ ਸਬੰਧੀ ਦੱਸਿਆ। ਇਹ ਤਬਦੀਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਮਸਕ ਦੀ ਪ੍ਰਭਾਵਸ਼ਾਲੀ ਭੂਮਿਕਾ ਤੋਂ ਬਾਅਦ ਹੋਈ ਹੈ। ਬਲੂਸਕਾਈ ਦਾ ਯੂਜ਼ਰ ਬੇਸ 90 ਦਿਨਾਂ ਵਿੱਚ ਦੁੱਗਣਾ ਹੋ ਗਿਆ ਹੈ, ਜੋ ਇੱਕ ਹਫ਼ਤੇ ਵਿੱਚ 1 ਮਿਲੀਅਨ ਨਵੇਂ ਸਾਈਨ-ਅੱਪ ਪ੍ਰਾਪਤ ਕਰਨ ਤੋਂ ਬਾਅਦ 15 ਮਿਲੀਅਨ ਤੱਕ ਪਹੁੰਚ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।