ਯੂਰਪੀ ਸੰਸਦ ’ਚ ਬੋਲੇ ਜੇਲੇਂਸਕੀ, ਸਾਡੇ ਬੱਚਿਆਂ ਨੂੰ ਵੀ ਜਿਊਣ ਦਾ ਹੱਕ, EU ਦੇ MPs ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ

Wednesday, Mar 02, 2022 - 09:38 AM (IST)

ਕੀਵ (ਭਾਸ਼ਾ)– ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਖਾਰਕੀਵ ’ਚ ਇਕ ਨਾਗਰਿਕ ਪ੍ਰਸ਼ਾਸਨ ਭਵਨ ਸਾਹਮਣੇ ਰਾਕੇਟ ਹਮਲੇ ਤੋਂ ਬਾਅਦ ਰੂਸ ਨੂੰ ਅੱਤਵਾਦੀ ਦੇਸ਼ ਕਰਾਰ ਦਿੱਤਾ ਹੈ। ਮੰਗਲਵਾਰ ਸਵੇਰੇ ਹੋਏ ਇਸ ਹਮਲੇ ਵਿਚ ਸੜਕ ਪੂਰੀ ਤਰ੍ਹਾਂ ਨਸ਼ਟ ਹੋ ਗਈ ਅਤੇ ਇਮਾਰਤ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ। ਜੇਲੇਂਸਕੀ ਨੇ ਫੇਸਬੁੱਕ ਵੀਡੀਓ ਰਾਹੀਂ ਯੂਰਪੀ ਸੰਸਦ ਵਿਚ ਕਿਹਾ ਕਿ ਖਾਰਕੀਵ ਦੇ ਸੈਂਟਰਲ ਸਕਵਾਇਰ ’ਚ ਹਮਲਾ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਕਿ ਕੋਈ ਵੀ ਇਸ ਨੂੰ ਮੁਆਫ਼ ਨਹੀਂ ਕਰੇਗਾ, ਕੋਈ ਨਹੀਂ ਭੁੱਲੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਆਪਣੇ ਸੰਬੋਧਨ ਰਾਹੀਂ ਜੇਲੇਂਸਕੀ ਨੇ ਯੂਰਪੀ ਸੰਸਦ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਅਤੇ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ, ਇਸ ਸੱਚਾਈ ਦੇ ਬਾਵਜੂਦ ਕਿ ਸਾਡੇ ਸਾਰੇ ਸ਼ਹਿਰਾਂ ਦੀ ਹੁਣ ਘੇਰਾਬੰਦੀ ਕਰ ਦਿੱਤੀ ਗਈ ਹੈ। ਕੋਈ ਵੀ ਸਾਨੂੰ ਤੋੜਨ ਵਾਲਾ ਨਹੀਂ ਹੈ, ਅਸੀਂ ਮਜ਼ਬੂਤ ਹਾਂ, ਅਸੀਂ ਯੂਕ੍ਰੇਨੀ ਹਾਂ।

ਇਹ ਵੀ ਪੜ੍ਹੋ: ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ

ਜੇਲੇਂਸਕੀ ਨੇ ਆਪਣੇ ਸੰਬੋਧਨ ਵਿਚ ਕਿਹਾ,‘‘ਮੈਂ ਕੋਈ ਸਕ੍ਰਿਪਟ ਨਹੀਂ ਪੜ੍ਹ ਰਿਹਾ, ਕਿਉਂਕਿ ਯੂਕ੍ਰੇਨ ਲਈ ਸਕ੍ਰਿਪਟ ਦਾ ਪੜਾਅ ਖ਼ਤਮ ਹੋ ਚੁੱਕਾ ਹੈ। ਹੁਣ ਅਸੀਂ ਜ਼ਿੰਦਗੀ ਤੇ ਮੌਤ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਜ਼ਿੰਦਾ ਵੇਖਣਾ ਚਾਹੁੰਦੇ ਹਾਂ। ਅਸੀਂ ਆਪਣੀ ਰਾਖੀ ਲਈ ਲੜ ਰਹੇ ਹਾਂ।’’

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦੌਰਾਨ UN 'ਚ ਬੋਲਿਆ ਭਾਰਤ, ਸਿਰਫ਼ ਗੱਲਬਾਤ ਨਾਲ ਹੀ ਸੁਲਝ ਸਕਦੇ ਨੇ ਸਾਰੇ ਮਸਲੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News