ਟਰੰਪ ਦਾ ਵੱਡਾ ਬਿਆਨ, ਕਿਹਾ- 'ਦੁਸ਼ਮਣਾਂ ਨਾਲੋਂ ਸਾਡੇ ਸਹਿਯੋਗੀਆਂ ਨੇ ਸਾਡਾ ਵੱਧ ਫਾਇਦਾ ਚੁੱਕਿਆ'

Wednesday, Oct 16, 2024 - 11:20 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੇ ਸਹਿਯੋਗੀਆਂ ਨੇ ਉਸਦੇ ਦੁਸ਼ਮਣਾਂ ਨਾਲੋਂ ਵੱਧ ਉਸ ਦਾ ਫਾਇਦਾ ਚੁੱਕਿਆ ਹੈ। ਟਰੰਪ ਨੇ ਸ਼ਿਕਾਗੋ ਦੇ 'ਇਕਨਾਮਿਕ ਕਲੱਬ' 'ਚ ਇਕ ਸਵਾਲ ਦੇ ਜਵਾਬ 'ਚ ਕਿਹਾ, ''ਸਾਡੇ ਸਹਿਯੋਗੀਆਂ ਨੇ ਸਾਡੇ ਦੁਸ਼ਮਣਾਂ ਨਾਲੋਂ ਜ਼ਿਆਦਾ ਫਾਇਦਾ ਚੁੱਕਿਆ ਹੈ। ਸਾਡਾ ਸਹਿਯੋਗੀ ਯੂਰਪੀਅਨ ਯੂਨੀਅਨ (EU) ਹੈ। ਯੂਰਪੀ ਸੰਘ ਨਾਲ ਸਾਡਾ ਵਪਾਰ ਘਾਟਾ 30 ਕਰੋੜ ਅਮਰੀਕੀ ਡਾਲਰ ਹੈ।

ਇਹ ਵੀ ਪੜ੍ਹੋ: ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਹੁਣ ਸੁਧਾਰ ਦੀ ਉਮੀਦ ਘੱਟ

ਉਨ੍ਹਾਂ ਕਿਹਾ, “ਸਾਡੇ ਕੋਲ ਅਜਿਹੇ ਵਪਾਰਕ ਸਮਝੌਤੇ ਹਨ ਜੋ ਬੇਹੱਦ ਖ਼ਰਾਬ ਹਨ। ਮੈਂ ਪੁੱਛਦਾ ਹਾਂ ਕਿ ਅਜਿਹਾ ਕਰਨ ਵਾਲੇ ਲੋਕ ਕੌਣ ਹਨ? ਉਹ ਜਾਂ ਤਾਂ ਬਹੁਤ ਮੂਰਖ ਹਨ ਜਾਂ ਉਨ੍ਹਾਂ ਨੂੰ ਪੈਸੇ ਮਿਲ ਰਹੇ ਹਨ। ਮੈਂ ਚੀਨ 'ਤੇ 27.5 ਫੀਸਦੀ ਟੈਕਸ ਲਗਾਇਆ। ਨਹੀਂ ਤਾਂ ਸਾਡੇ ਕੋਲ ਚੀਨੀ ਕਾਰਾਂ ਦਾ ਹੜ੍ਹ ਆ ਜਾਵੇਗਾ। ਸਾਡੀਆਂ ਸਾਰੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ। ਆਟੋ ਉਦਯੋਗ ਵਿੱਚ ਸਾਡੇ ਕੋਲ ਬਿਲਕੁਲ ਵੀ ਨੌਕਰੀਆਂ ਨਹੀਂ ਹੋਣਗੀਆਂ। ਇਹ ਬਿਜਲੀ 'ਤੇ ਵੀ ਲਾਗੂ ਹੁੰਦਾ ਹੈ, ਜੋ ਕਿ ਘਾਤਕ ਹੈ, ਜਿਸ ਬਾਰੇ ਮੈਂ ਜ਼ਿਕਰ ਕੀਤਾ ਹੈ। ਮੈਂ ਦੱਖਣੀ ਕੋਰੀਆ 'ਤੇ ਟੈਕਸ ਲਗਾਇਆ, ਕਿਉਂਕਿ ਉਹ ਟਰੱਕ ਭੇਜ ਰਹੇ ਸਨ। ਮੈਂ ਕਾਫ਼ੀ ਹੱਦ ਤੱਕ ਟੈਕਸ ਲਗਾਇਆ ਹੈ। ”

ਇਹ ਵੀ ਪੜ੍ਹੋ: ਕੈਨੇਡਾ ਦੇ ਪੱਖ 'ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ 'ਚ ਭਾਰਤ ਨਹੀਂ ਕਰ ਰਿਹਾ ਸਹਿਯੋਗ

ਟਰੰਪ ਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਸਾਡੀਆਂ ਕਾਰ ਕੰਪਨੀਆਂ ਆਪਣਾ ਲਗਭਗ ਸਾਰਾ ਪੈਸਾ ਛੋਟੇ ਟਰੱਕਾਂ ਅਤੇ SUVs ਤੋਂ ਕਮਾਉਂਦੀਆਂ ਹਨ? ਜੇ ਮੈਂ ਉਨ੍ਹਾਂ ਟੈਕਸਾਂ ਨੂੰ ਵਾਪਸ ਲੈ ਲਵਾਂ, ਤਾਂ ਤੁਸੀਂ ਡੁੱਬ ਜਾਵੋਗੇ। ਹਰ ਕਾਰ ਕੰਪਨੀ ਦਾ ਕਾਰੋਬਾਰ ਬੰਦ ਹੋ ਜਾਵੇਗਾ।'' ਰੂਸ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ, ਉਨ੍ਹਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਸਬੰਧਾਂ ਦਾ ਬਚਾਅ ਕੀਤਾ। ਟੈਕਸ ਦੇ ਮੁੱਦੇ 'ਤੇ ਉਨ੍ਹਾਂ ਨੇ ਦੁਹਰਾਇਆ ਕਿ ਭਾਰਤ ਇਕ ਕਠੋਰ ਦੇਸ਼ ਹੈ।ਟਰੰਪ ਨੇ ਕਿਹਾ, “ਭਾਰਤ ਬਹੁਤ ਕਠੋਰ ਦੇਸ਼ ਹੈ। ਇਹ ਸਿਰਫ਼ ਚੀਨ ਦੀ ਗੱਲ ਨਹੀਂ ਹੈ। ਮੈਂ ਕਹਾਂਗਾ ਕਿ ਚੀਨ ਸ਼ਾਇਦ ਸਭ ਤੋਂ ਕਠੋਰ ਹੈ। ਤੁਸੀਂ ਜਾਣਦੇ ਹੋ ਕਿ ਸਭ ਤੋਂ ਕਠੋਰ ਕੀ ਹੈ? ਯੂਰਪੀਅਨ ਯੂਨੀਅਨ, ਸਾਡੇ ਖ਼ੂਬਸੂਰਤ ਯੂਰਪੀਅਨ ਦੇਸ਼, ਜੋ ਸ਼ਾਨਦਾਰ ਹਨ। ਜੇਕਰ ਤੁਸੀਂ ਉਹਨਾਂ ਨੂੰ ਜੋੜਦੇ ਹੋ, ਤਾਂ ਉਹ ਲਗਭਗ ਸਾਡੇ ਆਕਾਰ ਦੇ ਹਨ। ਉਹ ਸਾਡੇ ਨਾਲ ਬਹੁਤ ਮਾੜਾ ਸਲੂਕ ਕਰਦੇ ਹਨ। ਸਾਡਾ ਸਿਰਫ ਨੁਕਸਾਨ ਹੈ।'

ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News