ਅਮਰੀਕਾ : ਜੰਗਲੀ ਅੱਗ ਕਾਰਨ 40 ਹਜ਼ਾਰ ਲੋਕਾਂ ਨੇ ਖਾਲੀ ਕੀਤੇ ਘਰ, 7 ਦੀ ਮੌਤ
Sunday, Sep 13, 2020 - 09:28 AM (IST)
ਵਾਸ਼ਿੰਗਟਨ- ਅਮਰੀਕਾ ਦੇ ਓਰੇਗਨ ਸੂਬੇ ਵਿਚ ਲੱਗੀ ਭਿਆਨਕ ਅੱਗ ਵਿਚ ਝੁਲਸਣ ਨਾਲ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਲਾਪਤਾ ਹਨ ਅਤੇ ਸੈਂਕੜੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ।
ਸ਼ਨੀਵਾਰ ਦੀ ਰਿਪੋਰਟ ਮੁਤਾਬਕ ਜੰਗਲਾਂ ਵਿਚ ਲੱਗੀ ਅੱਗ 10 ਲੱਖ ਏਕੜ ਤੋਂ ਵਧੇਰੇ ਖੇਤਰ ਵਿਚ ਫੈਲ ਚੁੱਕੀ ਹੈ। ਇਹ ਗਿਣਤੀ ਪਿਛਲੇ 10 ਸਾਲਾਂ ਵਿਚ ਹਰ ਸਾਲ ਅੱਗ ਕਾਰਨ ਔਸਤਨ ਨਸ਼ਟ ਹੋਣ ਵਾਲੇ ਜੰਗਲ ਖੇਤਰ ਤੋਂ ਦੋਗੁਣੀ ਹੈ। ਅੱਗ ਕਾਰਨ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਪਲਾਇਨ ਕਰਨਾ ਪਿਆ ਹੈ।
ਅੱਗ ਕਾਰਨ ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਪੋਟਲੈਂਡ ਦੀ ਹਵਾ ਗੁਣਵੱਤਾ ਸ਼ਨੀਵਾਰ ਨੂੰ ਸਵੇਰੇ ਵਿਚ ਦੁਨੀਆ ਭਰ ਵਿਚ ਸਭ ਤੋਂ ਖਰਾਬ ਸੀ। ਮੌਸਮ ਵਿਭਾਗ ਨੇ ਇੱਥੇ ਇਸ ਹਫਤੇ ਦੇ ਅਖੀਰ ਤੱਕ ਹਵਾ ਦੀ ਗੁਣਵੱਤਾ ਖਰਾਬ ਰਹਿਣ ਦੀ ਸੰਭਾਵਨਾ ਜਤਾਈ ਹੈ।
ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜ਼ਰੂਰੀ ਨਾ ਹੋਵੇ ਤਾਂ ਲੋਕ ਘਰਾਂ ਵਿਚੋਂ ਬਾਹਰ ਨਾ ਨਿਕਲਣ।