ਓਰੇਗਨ ਨੇ ਕੋਰੋਨਾ ਨਾਲ ਸਬੰਧਿਤ ਲਾਸ਼ਾਂ ਨੂੰ ਰੱਖਣ ਲਈ ਕੀਤੀ ਟਰੱਕਾਂ ਦੀ ਬੇਨਤੀ

Sunday, Aug 29, 2021 - 08:57 PM (IST)

ਓਰੇਗਨ ਨੇ ਕੋਰੋਨਾ ਨਾਲ ਸਬੰਧਿਤ ਲਾਸ਼ਾਂ ਨੂੰ ਰੱਖਣ ਲਈ ਕੀਤੀ ਟਰੱਕਾਂ ਦੀ ਬੇਨਤੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਓਰੇਗਨ 'ਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ ਕੁਝ ਕਾਉਂਟੀਆਂ 'ਚ ਤੇਜ਼ੀ ਨਾਲ ਵਧ ਰਹੀ ਹੈ। ਕੋਰੋਨਾ ਨਾਲ ਹੋਈਆਂ ਮੌਤਾਂ ਕਾਰਨ ਲਾਸ਼ਾਂ ਨੂੰ ਸੰਭਾਲਣ 'ਚ ਮੁਸ਼ਕਲ ਦਾ ਸਾਹਮਣਾ ਪੈਦਾ ਹੋ ਰਿਹਾ ਹੈ। ਇਸ ਲਈ ਸਟੇਟ 'ਚ ਲਾਸ਼ਾਂ ਰੱਖਣ ਲਈ ਕੁਝ ਕਾਉਂਟੀਆਂ ਵੱਲੋਂ ਲਾਸ਼ਾਂ ਰੱਖਣ ਵਾਲੇ ਟਰੱਕ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਇੱਕ ਫਰਿੱਜ ਵਾਲਾ ਟਰੱਕ ਭੇਜਿਆ ਵੀ ਗਿਆ ਹੈ ਅਤੇ ਦੂਜਾ ਭੇਜਿਆ ਜਾ ਰਿਹਾ ਹੈ। ਸੂਬੇ ਦੀਆਂ ਦੋ ਕਾਉਂਟੀਆਂ ਵੱਲੋਂ ਇਨ੍ਹਾਂ ਟਰੱਕਾਂ ਲਈ ਬੇਨਤੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਨੇ ਇਰਾਕੀ ਸ਼ਹਿਰ ਮੋਸੁਲ ਦੀ ਕੀਤੀ ਯਾਤਰਾ

ਓਰੇਗਨ ਦੇ ਐਮਰਜੈਂਸੀ ਮੈਨੇਜਮੈਂਟ ਦੇ ਬੁਲਾਰੇ ਬੌਬੀ ਦੋਆਨ ਅਨੁਸਾਰ ਓਰੇਗਨ ਦੀਆਂ ਟਿਲਮੁਕ ਅਤੇ ਜੋਸੇਫਾਈਨ ਕਾਉਂਟੀਆਂ ਨੇ ਲਾਸ਼ਾਂ ਸੰਭਾਲਣ ਵਾਲੇ ਟਰੱਕਾਂ ਦੀ ਬੇਨਤੀ ਕੀਤੀ ਸੀ। ਟਿਲਮੁਕ ਕਾਉਂਟੀ ਦੇ ਐਮਰਜੈਂਸੀ ਡਾਇਰੈਕਟਰ ਅਨੁਸਾਰ ਕਾਉਂਟੀ ਦਾ ਇੱਕੋ ਇੱਕ ਅੰਤਿਮ ਸੰਸਕਾਰ ਘਰ 9 ਲਾਸ਼ਾਂ ਦੀ ਸਮਰੱਥਾ ਤੋਂ ਬਾਹਰ ਹੋ ਗਿਆ ਹੈ ਅਤੇ ਸਟਾਫ 'ਚ ਕੋਵਿਡ ਮਾਮਲਿਆਂ ਦੇ ਕਾਰਨ ਨੇੜਲੀਆਂ ਕਾਉਂਟੀਆਂ 'ਚ ਲਾਸ਼ਾਂ ਨੂੰ ਲੇ ਕੇ ਜਾਣਾ ਵੀ ਔਖਾ ਹੈ।

ਇਹ ਵੀ ਪੜ੍ਹੋ : ਲੁਈਸਿਆਨਾ ਦੇ ਗਵਰਨਰ ਨੇ ਵਸਨੀਕਾਂ ਨੂੰ ਕੀਤੀ ਤੂਫ਼ਾਨ ਇਡਾ ਲਈ ਤਿਆਰ ਰਹਿਣ ਦੀ ਅਪੀਲ

ਇਸ ਲਈ ਇੱਕ ਰੈਫਰੀਜੇਰੇਟਿਡ ਟਰੱਕ ਸ਼ੁੱਕਰਵਾਰ ਨੂੰ ਕਾਉਂਟੀ 'ਚ ਪਹੁੰਚਿਆ ਹੈ ਜੋ ਕਿ ਕਲਾਮਥ ਕਾਉਂਟੀ ਦੁਆਰਾ ਉਧਾਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਜੋਸੇਫਾਈਨ ਕਾਉਂਟੀ ਦੀ ਐਮਰਜੈਂਸੀ ਮੈਨੇਜਰ ਐਮਿਲੀ ਰਿੰਗ ਨੇ ਵੀ ਮੰਗਲਵਾਰ ਨੂੰ ਸਟੇਟ ਤੋਂ ਇੱਕ ਰੈਫਰੀਜੇਰੇਟਿਡ ਟ੍ਰੇਲਰ ਦੀ ਮੰਗ ਕੀਤੀ। ਓਰੇਗਨ ਹੈਲਥ ਅਥਾਰਟੀ ਨੇ ਸ਼ੁੱਕਰਵਾਰ ਨੂੰ 20 ਨਵੀਆਂ ਮੌਤਾਂ ਦੀ ਖਬਰ ਦਿੱਤੀ, ਜਿਸ ਨਾਲ ਰਾਜ ਦੀ ਮੌਤ ਦੀ ਗਿਣਤੀ 3,115 ਹੋ ਗਈ ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਟੇਟ 'ਚ ਕੋਰੋਨਾ ਵਾਇਰਸ ਦੇ 268,401 ਮਾਮਲੇ ਸਾਹਮਣੇ ਆਏ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News