ਪਾਕਿਸਤਾਨ ''ਚ ਵਿਰੋਧੀ ਧਿਰ ਨੇ ਲੋਕਾਂ ਨੂੰ ''ਥੈਂਕਸਗਿਵਿੰਗ ਡੇਅ'' ਮਨਾਉਣ ਦਾ ਦਿੱਤਾ ਸੱਦਾ

Friday, Apr 08, 2022 - 12:26 PM (IST)

ਪਾਕਿਸਤਾਨ ''ਚ ਵਿਰੋਧੀ ਧਿਰ ਨੇ ਲੋਕਾਂ ਨੂੰ ''ਥੈਂਕਸਗਿਵਿੰਗ ਡੇਅ'' ਮਨਾਉਣ ਦਾ ਦਿੱਤਾ ਸੱਦਾ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਨੈਸ਼ਨਲ ਅਸੈਂਬਲੀ ਨੂੰ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ "ਲੋਕਤੰਤਰ ਅਤੇ ਸੰਵਿਧਾਨ ਦੀ ਜਿੱਤ" ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਥੈਂਕਸਗਿਵਿੰਗ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। 'ਡਾਨ' ਅਖ਼ਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਵਿਰੋਧੀ ਧਿਰ ਨੇ ਕਿਹਾ ਕਿ ਇਹ ਫੈ਼ਸਲਾ ਇਤਿਹਾਸ 'ਚ ਸੁਨਹਿਰੀ ਸ਼ਬਦਾਂ 'ਚ ਲਿਖਿਆ ਜਾਵੇਗਾ, ਇਸ ਫ਼ੈਸਲੇ ਨੇ ਲੋੜ ਦੇ ਸਿਧਾਂਤ ਦੇ ਆਧਾਰ 'ਤੇ ਦਿੱਤੇ ਗਏ ਸਾਰੇ ਪੁਰਾਣੇ ਫ਼ੈਸਲਿਆਂ ਨੂੰ ਦਫਨ ਕਰ ਦਿੱਤਾ ਹੈ। ਹੁਣ ਕੋਈ ਵੀ ਲੋੜ ਦੇ ਸਿਧਾਂਤ ਨੂੰ ਤਬਾਹੀ ਤੱਕ ਨਹੀਂ ਵਰਤ ਸਕੇਗਾ। 

ਉਨ੍ਹਾਂ ਨੇ ਇਸ ਫ਼ੈਸਲੇ ਨੂੰ ਪਾਕਿਸਤਾਨ ਦੇ 22 ਕਰੋੜ ਲੋਕਾਂ, ਲੋਕਤੰਤਰ, ਸੰਸਦ ਅਤੇ ਸੰਵਿਧਾਨ ਦੀ ਜਿੱਤ ਦੱਸਿਆ ਹੈ। ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਹਿਬਾਜ਼ ਸ਼ਰੀਫ਼ ਨੇ ਉਮੀਦ ਪ੍ਰਗਟਾਈ ਕਿ ਸੰਯੁਕਤ ਵਿਰੋਧੀ ਧਿਰ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਅਗਲੇ ਕਦਮਾਂ ਨੂੰ ਸੁਚਾਰੂ ਢੰਗ ਨਾਲ ਅੰਜਾਮ ਦੇਵੇਗੀ, ਜਦਕਿ ਵਿਰੋਧੀ ਧਿਰ ਐਨਏਬੀ-ਨਿਆਜ਼ੀ ਗਠਜੋੜ ਨੂੰ ਤੋੜ ਦੇਵੇਗੀ। ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਦੀ ਬਹਾਲੀ ਦੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਕਈ ਕਾਰਕੁਨ ਸੁਪਰੀਮ ਕੋਰਟ ਦੀ ਇਮਾਰਤ ਦੇ ਬਾਹਰ ਇਕੱਠੇ ਹੋਏ, ਜਸ਼ਨ ਮਨਾਏ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਰੂਸੀ ਫ਼ੌਜੀਆਂ ਨੇ ਮਚਾਈ ਤਬਾਹੀ, ਹਮਲੇ ਨਾਲ ਨਜਿੱਠਣ ਲਈ ਜ਼ੇਲੇਂਸਕੀ ਨੇ ਮੰਗੀ ਮਦਦ

ਵਿਰੋਧੀ ਧਿਰ ਦੇ ਸਮਰਥਕਾਂ ਨੇ ਆਤਿਸ਼ਬਾਜ਼ੀ ਕੀਤੀ ਅਤੇ 'ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ' ਅਤੇ 'ਗੋ ਨਿਆਜ਼ੀ ਗੋ' ਦੇ ਨਾਅਰੇ ਲਗਾਏ, ਜਦਕਿ ਵਿਰੋਧੀ ਧਿਰ ਦੇ ਨੇਤਾ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਜਿੱਤ ਦੇ ਸੰਕੇਤ ਦਿਖਾਉਂਦੇ ਹੋਏ ਬਾਹਰ ਆ ਗਏ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਕਈ ਨੇਤਾਵਾਂ ਨੇ ਪਾਰਟੀ ਕਾਰਕੁਨਾਂ ਅਤੇ ਸਿੰਧ ਮੰਤਰੀ ਮੰਡਲ ਦੇ ਮੈਂਬਰਾਂ ਦੇ ਨਾਲ-ਨਾਲ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਅਸੰਤੁਸ਼ਟ ਲੋਕਾਂ ਨੇ ਸਿੰਧ ਹਾਊਸ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਜਸ਼ਨ ਮਨਾਇਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਬਣਾਇਆ ਦੁਨੀਆ ਦਾ ਸਭ ਤੋਂ 'ਸਲਿਮ ਟਾਵਰ', ਚੌੜਾਈ ਸਿਰਫ 57 ਫੁੱਟ (ਤਸਵੀਰਾਂ)


author

Vandana

Content Editor

Related News