ਕਸ਼ਮੀਰ ਮੁੱਦੇ ਦੇ ਹੱਲ ਲਈ ਚੀਨ ਇਕ-ਪੱਖੀ ਕਾਰਵਾਈ ਦੇ ਵਿਰੁੱਧ

Monday, Feb 07, 2022 - 01:59 PM (IST)

ਬੀਜਿੰਗ (ਭਾਸ਼ਾ)– ਚੀਨ ਨੇ ਐਤਵਾਰ ਨੂੰ 60 ਅਰਬ ਡਾਲਰ ਦੇ ਸੀ. ਪੀ. ਈ. ਸੀ. ਨਿਵੇਸ਼ ਪ੍ਰੋਗਰਾਮ ਦੇ ਤਹਿਤ ਪਾਕਿਸਤਾਨ ਦੇ ਨਾਲ ਨੇੜਲੇ ਸਹਿਯੋਗ ਦਾ ਸੰਕਲਪ ਲਿਆ। ਨਾਲ ਹੀ ਕਸ਼ਮੀਰ ਮੁੱਦੇ ਦਾ ਹੱਲ ਸਹੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਨ ਦੀ ਗੱਲ ਕਹੀ, ਜਦਕਿ ਹਾਲਾਤ ਨੂੰ ਗੁੰਝਲਦਾਰ ਬਣਾਉਣ ਵਾਲੀ ਇਕ-ਪੱਖੀ ਕਾਰਵਾਈ ਦਾ ਵਿਰੋਧ ਕੀਤਾ।

ਅਸਲ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਵੱਡੇ ਚੀਨੀ ਨੇਤਾਵਾਂ ਨਾਲ ਗੱਲਬਾਤ ਕੀਤੀ। ਖਾਨ ਨੇ ਚੀਨ ਦੀ 4 ਦਿਨਾਂ ਦੀ ਆਪਣੀ ਯਾਤਰਾ ਦੇ ਆਖਰੀ ਦਿਨ ਸ਼ੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਦੀ ਹੌਲੀ ਗਤੀ ਅਤੇ ਪਾਕਿਸਤਾਨ ’ਚ ਵੱਖ-ਵੱਖ ਪ੍ਰੋਜੈਕਟਾਂ ’ਚ ਕੰਮ ਕਰ ਰਹੇ ਚੀਨੀ ਕਰਮਚਾਰੀਆਂ ’ਤੇ ਹੋਣ ਵਾਲੇ ਹਮਲਿਆਂ ਨੂੰ ਲੈ ਕੇ ਬੀਜਿੰਗ ਦੀਆਂ ਵਧਦੀਆਂ ਚਿੰਤਾਵਾਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਕਰਨ ਲਈ ਇਹ ਯਾਤਰਾ ਕੀਤੀ।

ਖਾਨ ਨਾਲ ਆਪਣੀ ਬੈਠਕ ’ਚ ਸ਼ੀ ਨੇ ਕਿਹਾ ਕਿ ਚੀਨ ਰਾਸ਼ਟਰੀ ਆਜ਼ਾਦੀ, ਸੰਪ੍ਰਭੂਤਾ, ਆਣ ਦੀ ਰੱਖਿਆ ਕਰਨ ਅਤੇ ਅੱਤਵਾਦ ਨਾਲ ਲੜਣ ’ਚ ਪਾਕਿਸਤਾਨ ਦਾ ਦ੍ਰਿੜਤਾ ਨਾਲ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਚੀਨ CPEC ਦੇ ਪੂਰੇ ਵਿਕਾਸ ਦੀ ਦਿਸ਼ਾ ਵੱਲ ਅੱਗੇ ਵਧਣ ਲਈ ਪਾਕਿਸਤਾਨ ਨਾਲ ਹੱਥ ਮਿਲਾਉਣ ਲਈ ਤਿਆਰ ਹੈ।
 


cherry

Content Editor

Related News