ਭਾਰਤੀ ਨੌਜਵਾਨਾਂ ਲਈ 2 ਸਾਲ ਤੱਕ ਬ੍ਰਿਟੇਨ 'ਚ ਰਹਿਣ ਅਤੇ ਕੰਮ ਕਰਨ ਦਾ ਮੌਕਾ, ਨਵੀਂ ਯੋਜਨਾ ਜਲਦ ਲਾਗੂ

Wednesday, Jan 18, 2023 - 05:44 PM (IST)

ਭਾਰਤੀ ਨੌਜਵਾਨਾਂ ਲਈ 2 ਸਾਲ ਤੱਕ ਬ੍ਰਿਟੇਨ 'ਚ ਰਹਿਣ ਅਤੇ ਕੰਮ ਕਰਨ ਦਾ ਮੌਕਾ, ਨਵੀਂ ਯੋਜਨਾ ਜਲਦ ਲਾਗੂ

ਇੰਟਰਨੈਸ਼ਨਲ ਡੈਸਕ (ਬਿਊਰੋ) ਆਗਾਮੀ ਫਰਵਰੀ ਮਹੀਨੇ ਤੋਂ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਲਈ ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ। ਦਰਅਸਲ ਭਾਰਤ ਅਤੇ ਬ੍ਰਿਟੇਨ ਵਿਚਾਲੇ ਅਗਲੇ ਮਹੀਨੇ ਤੋਂ 'ਯੰਗ ਪ੍ਰੋਫੈਸ਼ਨਲਜ਼ ਸਕੀਮ' ਸ਼ੁਰੂ ਹੋਵੇਗੀ। 'ਯੰਗ ਪ੍ਰੋਫੈਸ਼ਨਲ ਸਕੀਮ' 18 ਤੋਂ 30 ਸਾਲ ਦੀ ਉਮਰ ਦੇ ਡਿਗਰੀ ਧਾਰਕ ਭਾਰਤੀ ਨਾਗਰਿਕਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦੇਵੇਗੀ। ਇਹ ਸਕੀਮ 28 ਫਰਵਰੀ ਨੂੰ ਸ਼ੁਰੂ ਕੀਤੀ ਜਾਵੇਗੀ। 15ਵੀਂ ਭਾਰਤ-ਯੂਕੇ ਵਿਦੇਸ਼ ਦਫ਼ਤਰ ਸਲਾਹ-ਮਸ਼ਵਰੇ (FOC) ਤੋਂ ਬਾਅਦ ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਇਸ FOC ਵਿੱਚ ਦੋਵਾਂ ਦੇਸ਼ਾਂ ਨੇ ਇਸ ਯੰਗ ਪ੍ਰੋਫੈਸ਼ਨਲ ਸਕੀਮ 'ਤੇ ਦਸਤਖ਼ਤ ਕੀਤੇ। 

'ਯੰਗ ਪ੍ਰੋਫੈਸ਼ਨਲ ਸਕੀਮ' ਕੀ ਹੈ? 

'ਯੰਗ ਪ੍ਰੋਫੈਸ਼ਨਲਜ਼ ਸਕੀਮ' ਯੂ.ਕੇ. ਦੀ ਇੱਕ ਅਜਿਹੀ ਸਕੀਮ ਹੈ, ਜਿਸ ਦੇ ਤਹਿਤ ਬ੍ਰਿਟੇਨ ਜਿਸ ਦੇਸ਼ ਨਾਲ ਇਸ ਸਕੀਮ ਤਹਿਤ ਸਮਝੌਤਾ ਕਰਦਾ ਹੈ, ਉੱਥੋਂ ਦੇ ਨਾਗਰਿਕਾਂ ਨੂੰ ਦੋ ਸਾਲ ਤੱਕ ਬਿਨਾਂ ਸਪਾਂਸਰ ਜਾਂ ਨੌਕਰੀ ਦੇ ਬ੍ਰਿਟੇਨ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹੋ ਹੀ ਸਹੂਲਤ ਸਾਹਮਣੇ ਵਾਲੇ ਦੇਸ਼ ਨੂੰ ਬ੍ਰਿਟੇਨ਼ ਦੇ ਨਾਗਰਿਕਾਂ ਨੂੰ ਦੇਣੀ ਪੈਂਦੀ ਹੈ। ਹੁਣ ਤੱਕ ਇਸ ਯੋਜਨਾ ਦਾ ਲਾਭ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਜਾਪਾਨ, ਤਾਈਵਾਨ, ਆਈਸਲੈਂਡ, ਸੈਨ ਮੈਰੀਨੋ, ਮੋਨਾਕੋ, ਦੱਖਣੀ ਕੋਰੀਆ ਅਤੇ ਹਾਂਗਕਾਂਗ ਨੂੰ ਮਿਲ ਰਿਹਾ ਸੀ। ਹਾਲਾਂਕਿ ਹੁਣ ਭਾਰਤ ਇਸ ਸੂਚੀ 'ਚ ਸ਼ਾਮਲ ਹੋ ਗਿਆ ਹੈ। 

PunjabKesariਬ੍ਰਿਟੇਨ ਵਿੱਚ 'ਯੰਗ ਪ੍ਰੋਫੈਸ਼ਨਲਜ਼ ਸਕੀਮ' ਨੂੰ ਯੂਕੇ ਯੂਥ ਮੋਬਿਲਿਟੀ ਸਕੀਮ ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ ਭਾਰਤ ਤੋਂ 3000 ਲੋਕ ‘ਯੰਗ ਪ੍ਰੋਫੈਸ਼ਨਲ ਸਕੀਮ’ ਤਹਿਤ ਬ੍ਰਿਟੇਨ ਵਿੱਚ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣਗੇ। ਹਾਲਾਂਕਿ ਉਹ ਬ੍ਰਿਟੇਨ 'ਚ ਸਿਰਫ ਦੋ ਸਾਲ ਹੀ ਰਹਿ ਸਕੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

ਯੋਗਤਾ 

ਇਹ ਸਾਬਤ ਕਰਨ ਲਈ ਯੂਕੇ ਵਿਚ ਰਹਿੰਦੇ ਹੋਏ ਤੁਸੀਂ ਖੁਦ ਦੇ ਖਰਚ ਚੁੱਕ ਸਕਦੇ ਹੋ, ਭਾਰਤੀ ਉਮੀਦਵਾਰਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਇੱਕ ਨਿਸ਼ਚਿਤ ਰਕਮ ਦਿਖਾਉਣੀ ਹੋਵੇਗੀ। ਵਰਤਮਾਨ ਵਿੱਚ ਭਾਰਤੀ ਬਿਨੈਕਾਰਾਂ ਲਈ ਨਿਰਧਾਰਤ ਰਕਮ ਦਾ ਪਤਾ ਨਹੀਂ ਹੈ। ਹਾਲਾਂਕਿ ਦੂਜੇ ਦੇਸ਼ਾਂ ਲਈ ਇਹ ਲਗਭਗ 2.50 ਲੱਖ ਰੁਪਏ ਹੈ। ਦੂਜੀ ਲੋੜ ਇਹ ਹੈ ਕਿ ਬਿਨੈਕਾਰ ਡਿਗਰੀ ਧਾਰਕ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਨਾਲ ਰਹਿਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਿੱਤੀ ਤੌਰ 'ਤੇ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਹੈ। ਹਾਲਾਂਕਿ ਉਮੀਦਵਾਰਾਂ ਨੂੰ ਯੂਕੇ ਦੀਆਂ ਨੈਸ਼ਨਲ ਹੈਲਥ ਸਰਵਿਸਿਜ਼ (NHS) ਤੋਂ ਲਾਭ ਹੋਵੇਗਾ ਪਰ ਉਹਨਾਂ ਕੋਲ ਜਨਤਕ ਫੰਡਿੰਗ ਤੱਕ ਪਹੁੰਚ ਨਹੀਂ ਹੋਵੇਗੀ।

ਮਈ 2021 ਦੇ ਸਮਝੌਤੇ ਦੇ ਸਮੇਂ ਰੱਖੀ ਗਈ ਸੀ ਨੀਂਹ  

ਮਈ 2021 ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਤਤਕਾਲੀ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ 'ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ' ਨਾਮਕ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਇਸ ਸਮਝੌਤੇ ਵਿੱਚ ‘ਯੰਗ ਪ੍ਰੋਫੈਸ਼ਨਲਜ਼ ਸਕੀਮ’ ਇੱਕ ਪ੍ਰਮੁੱਖ ਨੁਕਤਾ ਸੀ। 9 ਜਨਵਰੀ ਨੂੰ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਅਤੇ ਯੂਕੇ ਦੇ ਗ੍ਰਹਿ ਦਫਤਰ ਦੇ ਸਥਾਈ ਸਕੱਤਰ ਮੈਥਿਊ ਰਾਇਕ੍ਰਾਫਟ ਨੇ 'ਯੰਗ ਪ੍ਰੋਫੈਸ਼ਨਲ ਸਕੀਮ' 'ਤੇ ਹਸਤਾਖਰ ਕੀਤੇ ਅਤੇ ਇਸ ਸਕੀਮ ਦੀ ਸ਼ੁਰੂਆਤ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News