ਓਂਟਾਰੀਓ : ਤਾਲਾਬੰਦੀ ਕਾਰਨ ਬਹੁਤੇ ਲੋਕਾਂ ਨੂੰ ਰੱਦ ਕਰਨੇ ਪਏ ਕ੍ਰਿਸਮਸ ਦੇ ਜਸ਼ਨ
Friday, Dec 25, 2020 - 05:12 PM (IST)
ਟੋਰਾਂਟੋ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ 26 ਦਸੰਬਰ ਤੋਂ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕੇ ਹਨ। ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜੇ ਬਾਜ਼ਾਰਾਂ ਨੂੰ ਦੇਖਣ ਲਈ ਪਹਿਲਾਂ ਹੀ ਸ਼ਾਪਿੰਗ ਕਰਦੇ ਦਿਖਾਈ ਦਿੱਤੇ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਆਪਣਾ ਵਿਚਾਰ ਬਦਲ ਸਕਦੇ ਹਨ ਕਿਉਂਕਿ ਤਿਉਹਾਰੀ ਮੌਸਮ ਵਿਚ ਹੀ ਬਾਜ਼ਾਰਾਂ ਨੂੰ ਕਾਫੀ ਕਮਾਈ ਹੁੰਦੀ ਹੈ ਤੇ ਉਹ ਸਾਰਾ ਸਾਲ ਤਿਉਹਾਰਾਂ ਨੂੰ ਹੀ ਉਡੀਕਦੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਹੁਤ ਪਹਿਲਾਂ ਹੀ ਲੋਕਾਂ ਨੇ ਖੇਡਣ ਵਾਲੀਆਂ ਥਾਵਾਂ 'ਤੇ ਟਿਕਟਾਂ ਬੁੱਕ ਕਰਵਾ ਲਈਆਂ ਸਨ ਤੇ ਲੋਕ ਪਰਿਵਾਰਾਂ ਨਾਲ ਬਾਹਰ ਖਾਣ-ਪੀਣ ਦੀ ਤਿਆਰੀ ਵਿਚ ਸਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਛੁੱਟੀਆਂ ਬਰਬਾਦ ਜਾਣਗੀਆਂ।
ਪੋਲਰ ਡਰਾਈਵ ਦੀ ਵਰਕਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਨਵਰੀ ਤੱਕ ਦੀਆਂ ਬੁਕਿੰਗ ਸੀ ਪਰ 26 ਦਸੰਬਰ ਲਈ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਬਹੁਤ ਸਾਰੀਆਂ ਯੋਜਨਾਵਾਂ ਰੱਦ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਵੀਰਵਾਰ ਨੂੰ ਕੋਰੋਨਾ ਦੇ 2,447 ਨਵੇਂ ਮਾਮਲੇ ਦਰਜ ਹੋਏ ਹਨ।