ਓਂਟਾਰੀਓ ਦੇ ਲੋਕਾਂ ਨੂੰ ਰਾਹਤ, ਇਨ੍ਹਾਂ ਨਿਯਮਾਂ 'ਚ ਮਿਲੀ ਵੱਡੀ ਢਿੱਲ

Saturday, Jun 13, 2020 - 06:55 PM (IST)

ਟੋਰਾਂਟੋ—  ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਸਖਤ ਨਿਯਮਾਂ 'ਚ ਓਂਟਾਰੀਓ ਦੀ ਸੂਬਾ ਸਰਕਾਰ ਨੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਓਂਟਾਰੀਓ 'ਚ ਵਿਆਹ ਪ੍ਰੋਗਰਾਮਾਂ ਅਤੇ ਅੰਤਿਮ ਸੰਸਕਾਰ 'ਚ ਪਹਿਲਾਂ ਨਾਲੋਂ ਜ਼ਿਆਦਾ ਲੋਕ ਸ਼ਾਮਲ ਹੋ ਸਕਣਗੇ।

ਡੱਗ ਫੋਰਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੈਰਿਜ ਪੈਲੇਸਾਂ 'ਚ ਵਿਆਹ ਅਤੇ ਇਨਡੋਰ ਅੰਤਿਮ ਸੰਸਕਾਰ ਸਮਾਰੋਹਾਂ 'ਚ ਹੁਣ ਉਸ ਜਗ੍ਹਾ ਦੀ ਸਮਰੱਥਾ ਦੇ ਹਿਸਾਬ ਨਾਲ 30 ਫੀਸਦੀ ਲੋਕ ਸ਼ਾਮਲ ਹੋ ਸਕਣਗੇ।

ਉੱਥੇ ਹੀ, ਖੁੱਲ੍ਹੇ ਮੈਦਾਨ 'ਚ ਵਿਆਹ ਅਤੇ ਅੰਤਿਮ ਸੰਸਕਾਰ 'ਚ 50 ਲੋਕ ਸ਼ਾਮਲ ਹੋ ਸਕਣਗੇ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਸਮਾਜਿਕ ਸਮਾਰੋਹਾਂ 'ਚ ਵੱਧ ਤੋਂ ਵੱਧ 10 ਲੋਕਾਂ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਸੀ। ਇਸ ਦੇ ਨਾਲ ਹੀ ਪੂਜਾ ਸਥਾਨਾਂ ਨੂੰ ਵੀ ਫਿਰ ਖੋਲ੍ਹਣ ਦੀ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ, ਲੋਕਾਂ ਨੂੰ ਇਸ ਲਈ ਇਕ-ਦੂਜੇ ਤੋਂ ਸੰਪਰਕ ਤੋਂ ਬਚਾਅ ਲਈ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ।
ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਸ਼ਨੀਵਾਰ ਸਵੇਰੇ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਕੋਵਿਡ-19 ਦੇ ਮਾਮਲੇ ਘਟਣ ਨਾਲ ਸਰਕਾਰ ਨੇ ਵਿਸ਼ੇਸ਼ ਸਮਾਰੋਹਾਂ 'ਤੇ ਪਾਬੰਦੀਆਂ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਢਿੱਲ ਦਿੱਤੀ ਗਈ ਹੈ ਪਰ ਮੈਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਤੁਸੀਂ ਸਾਵਧਾਨ ਅਤੇ ਸੁਚੇਤ ਰਹਿਣਾ ਕਿਉਂਕਿ ਅਸੀਂ ਸਾਰੇ ਅਜੇ ਵੀ ਜੋਖਮ 'ਚ ਹਾਂ।''


Sanjeev

Content Editor

Related News