ਓਂਟਾਰੀਓ 'ਚ ਇਸ ਉਮਰ ਦੇ ਲੋਕ ਵਧੇਰੇ ਹੋਏ ਕੋਰੋਨਾ ਦੇ ਸ਼ਿਕਾਰ

10/04/2020 3:38:39 PM

ਟੋਰਾਂਟੋ- ਓਂਟਾਰੀਓ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 653 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਕ ਦਿਨ ਪਹਿਲਾਂ ਇੱਥੇ 732 ਮਾਮਲੇ ਦਰਜ ਕੀਤੇ ਗਏ ਸਨ। ਇੱਥੇ ਕੋਰੋਨਾ ਦੇ ਸ਼ਿਕਾਰ ਹੋਏ 60 ਫੀਸਦੀ ਲੋਕ 40 ਸਾਲ ਤੋਂ ਘੱਟ ਉਮਰ ਦੇ ਹੀ ਹਨ। 

ਓਂਟਾਰੀਓ ਸੂਬਾ ਕੈਨੇਡਾ ਵਿਚ ਕੋਰੋਨਾ ਦਾ ਗੜ੍ਹ ਬਣ ਗਿਆ ਹੈ ਤੇ ਇੱਥੇ ਲਗਾਤਾਰ ਮਾਮਲੇ ਵਧਦੇ ਜਾ ਰਹੇ ਹਨ। ਸਕੂਲ ਹੋਣ ਜਾਂ ਰੈਸਟੋਰੈਂਟ ਹਰ ਪਾਸਿਓਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 7 ਦਿਨਾਂ ਤੋਂ ਇੱਥੇ ਕੋਰੋਨਾ ਦਾ ਰਿਕਾਰਡ ਵਾਧਾ ਹੋਇਆ ਹੈ। ਅਗਸਤ ਵਿਚ ਇੱਥੇ 100 ਤੋਂ ਵੱਧ ਮਾਮਲੇ ਸਾਹਮਣੇ ਨਹੀਂ ਆਏ ਸਨ ਪਰ ਸਤੰਬਰ ਤੇ ਅਕਤੂਬਰ ਵਿਚ ਓਂਟਾਰੀਓ ਸੂਬੇ ਵਿਚ ਸਾਰੇ ਰਿਕਾਰਡ ਟੁੱਟ ਰਹੇ ਹਨ। 

ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ਦੌਰਾਨ 46 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਗਿਆ, ਜਿਸ ਵਿਚੋਂ 1.4 ਫੀਸਦੀ ਲੋਕ ਕੋਰੋਨਾ ਦੇ ਸ਼ਿਕਾਰ ਪਾਏ ਗਏ। ਸੂਬੇ ਵਿਚ ਇਸ ਸਮੇਂ 5 ਹਜ਼ਾਰ ਤੋਂ ਵੱਧ ਕਿਰਿਆਸ਼ੀਲ ਮਾਮਲੇ ਹਨ। ਇਸ ਤੋਂ 6 ਹਫਤੇ ਪਹਿਲਾਂ ਇੱਥੇ ਸਿਰਫ 1 ਹਜ਼ਾਰ ਕਿਰਿਆਸ਼ੀਲ ਮਾਮਲੇ ਸਨ। ਇਸ ਤੋਂ ਹੀ ਸਪੱਸ਼ਟ ਹੈ ਕਿ ਕੋਰੋਨਾ ਦੇ ਮਾਮਲੇ ਕਿੰਨੀ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟੋਰਾਂਟੋ ਵਿਚ 284. ਪੀਲ ਵਿਚ 104 ਓਟਾਵਾ ਵਿਚ 97 ਮਾਮਲੇ ਦਰਜ ਹੋਏ ਹਨ।


Lalita Mam

Content Editor

Related News