ਬਰੈਂਪਟਨ ''ਚ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਮੌਕੇ ''ਤੇ ਹੀ ਮੌਤ
Thursday, Jun 01, 2017 - 12:44 PM (IST)

ਬਰੈਂਪਟਨ— ਬੁੱਧਵਾਰ ਨੂੰ ਕੈਨੇਡਾ ਦੇ ਬਰੈਂਪਟਨ ਵਿਖੇ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਇਕ 57 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਮਿਸੀਸਾਗਾ ਦੀ ਰਹਿਣ ਵਾਲੀ ਸੀ।
ਇਹ ਹਾਦਸਾ ਕੁਈਨ ਸਟਰੀਟ ਅਤੇ ਗੋਰਵੇਅ ਡਰਾਈਵ ਵਾਲੀ ਰੋਡ 'ਤੇ ਵਾਪਰਿਆ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਵਿਚ ਜ਼ਖਮੀ ਹੋਏ ਦੋ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੋਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।