ਅਮਰੀਕਾ ''ਚ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ, ਕਈ ਘਰਾਂ ਨੂੰ ਨੁਕਸਾਨ (ਤਸਵੀਰਾਂ)

Sunday, May 14, 2023 - 10:41 AM (IST)

ਅਮਰੀਕਾ ''ਚ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ, ਕਈ ਘਰਾਂ ਨੂੰ ਨੁਕਸਾਨ (ਤਸਵੀਰਾਂ)

ਹਾਈਟਸ (ਏਜੰਸੀ) ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸ਼ਨੀਵਾਰ ਤੜਕੇ ਇੱਕ ਸ਼ਕਤੀਸ਼ਾਲੀ ਤੂਫ਼ਾਨ ਆਇਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤੂਫਾਨ ਨੇ ਕੈਮਰੂਨ ਕਾਉਂਟੀ ਵਿਚ ਨੁਕਸਾਨ ਕੀਤਾ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ ਕਿ ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜ਼ਾਂਬੀਆ 'ਚ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 24 ਲੋਕਾਂ ਦੀ ਦਰਦਨਾਕ ਮੌਤ ਤੇ 12 ਜ਼ਖ਼ਮੀ

ਕੈਮਰੂਨ ਕਾਉਂਟੀ ਦੇ ਜੱਜ ਐਡੀ ਟ੍ਰੇਵਿਨੋ ਜੂਨੀਅਰ ਨੇ ਵੀ ਖੇਤਰ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ। ਇਸ ਦੇ ਤਹਿਤ ਜੋ ਲੋਕ ਉੱਥੇ ਨਹੀਂ ਰਹਿੰਦੇ ਹਨ, ਉਨ੍ਹਾਂ ਦੇ ਲਾਗੁਨਾ ਹਾਈਟਸ 'ਤੇ ਜਾਣ 'ਤੇ ਪਾਬੰਦੀ ਹੈ। ਸਵੇਰੇ ਚਾਰ ਵਜੇ ਤੂਫਾਨ ਆਇਆ। ਉਸ ਸਮੇਂ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਟੈਕਸਾਸ ਵਿੱਚ ਕੈਮਰੂਨ ਕਾਉਂਟੀ ਵਿੱਚ ਸਭ ਤੋਂ ਵੱਧ ਗਰੀਬੀ ਦਰ ਹੈ ਅਤੇ ਉੱਥੇ ਘਰਾਂ ਦੀ ਹਾਲਤ ਵੀ ਮਾੜੀ ਹੈ। ਟ੍ਰੇਵਿਨੋ ਨੇ ਕਿਹਾ ਕਿ 42 ਸਾਲਾ ਰੌਬਰਟੋ ਫਲੋਰਸ ਦੀ ਮੌਤ ਆਪਣੇ ਮੋਬਾਈਲ ਘਰ ਦੇ ਮਲਬੇ ਹੇਠ ਦੱਬਣ ਕਾਰਨ ਹੋਈ। ਮੌਸਮ ਸੇਵਾ ਦੇ ਅਨੁਸਾਰ ਤੂਫਾਨ ਨੇ 138-177 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਸਨ ਅਤੇ ਇਸਨੂੰ EF1 ਤੂਫਾਨ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ। ਤੂਫਾਨ ਕਰੀਬ ਦੋ ਤੋਂ ਚਾਰ ਮਿੰਟ ਤੱਕ ਆਇਆ ਪਰ ਇਸ ਨੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੱਤਾ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News