ਕਾਬੁਲ ''ਚ ਆਤਮਘਾਤੀ ਹਮਲੇ ''ਚ 1 ਦੀ ਮੌਤ, 6 ਜ਼ਖਮੀ

Saturday, Feb 24, 2018 - 01:06 PM (IST)

ਕਾਬੁਲ ''ਚ ਆਤਮਘਾਤੀ ਹਮਲੇ ''ਚ 1 ਦੀ ਮੌਤ, 6 ਜ਼ਖਮੀ

ਕਾਬੁਲ(ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੂਤਘਰ ਖੇਤਰ ਨੇੜੇ ਅੱਜ ਇਕ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ, 'ਕਾਬੁਲ ਦੇ ਸ਼ਸ਼ ਦਰਾਕ ਖੇਤਰ ਵਿਚ ਅੱਜ ਭਾਵ ਸ਼ਨੀਵਾਰ ਸਵੇਰੇ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ, ਜਿਸ ਨਾਲ 1 ਵਿਅਕਤੀ ਦੀ ਮੌਤ ਹੋ ਗਈ 6 ਹੋਰ ਜ਼ਖਮੀ ਹੋ ਗਏ।'
ਸੁਰੱਖਿਆ ਨਾਲ ਜੁੜੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਧਮਾਕਾ ਅਫਗਾਨ ਖੁਫੀਆ ਏਜੰਸੀ ਨੈਸ਼ਨਲ ਡਾਈਰੈਕਟੋਰੇਟ ਆਫ ਸਕਿਓਰਿਟੀ (ਐਨ.ਡੀ.ਐਸ) ਦੇ ਕੰਪਲੈਕਸ ਨੇੜੇ ਹੋਇਆ। ਐਨ.ਡੀ.ਐਸ ਕੰਪਲੈਕਸ ਨਾਟੋ ਹੈਡਕੁਆਰਟਰ ਅਤੇ ਅਮਰੀਕੀ ਦੂਤਘਰ ਨੇੜੇ ਹੈ। ਇਸ ਹਮਲੇ ਦੀ ਫਿਲਹਾਲ ਕਿਸੇ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ।


Related News