ਅਮਰੀਕਾ ਦੇ ਵਾਸ਼ਿੰਗਟਨ ''ਚ ਗੋਲੀਬਾਰੀ, ਇਕ ਦੀ ਮੌਤ ਤੇ 8 ਜ਼ਖਮੀ

Monday, Jul 20, 2020 - 10:34 AM (IST)

ਅਮਰੀਕਾ ਦੇ ਵਾਸ਼ਿੰਗਟਨ ''ਚ ਗੋਲੀਬਾਰੀ, ਇਕ ਦੀ ਮੌਤ ਤੇ 8 ਜ਼ਖਮੀ

ਵਾਸ਼ਿੰਗਟਨ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਉੱਤਰੀ-ਪੱਛਮੀ ਇਲਾਕੇ ਵਿਚ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਵਾਸ਼ਿੰਗਟਨ ਪੁਲਸ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ,"ਗੋਲੀਬਾਰੀ ਦੀ ਇਸ ਘਟਨਾ ਵਿਚ 9 ਲੋਕ ਜ਼ਖਮੀ ਹੋਏ ਹਨ। ਅਸੀਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿੰਨੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ।"
 
ਇਸ ਹਾਦਸੇ ਦੇ ਸਾਰੇ ਪੀੜਤ ਬਾਲਗ ਹਨ। ਹਾਦਸੇ ਵਿਚ ਇਕ ਵਿਅਕਤੀ ਦੀ ਗੋਲੀ ਲੱਗਣ ਤੋਂ ਮੌਤ ਹੋ ਗਈ ਹੈ। ਪੁਲਸ ਬੁਲਾਰੇ ਮੁਤਾਬਕ ਘਟਨਾ ਸਥਾਨ ਤੋਂ ਗੱਡੀ ਚਲਾ ਕੇ ਫਰਾਰ ਹੋਏ ਤਿੰਨ ਅਫਰੀਕੀ-ਅਮਰੀਕੀ ਪੁਰਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਤਿੰਨੋਂ ਘਟਨਾ ਵਾਲੇ ਸਥਾਨ ਤੋਂ ਤੁਰੰਤ ਫਰਾਰ ਹੋ ਗਏ ਸਨ। 
ਗੋਲੀਬਾਰੀ ਦੀ ਇਹ ਘਟਨਾ ਵਾਸ਼ਿੰਗਟਨ ਡੀ. ਸੀ. ਦੇ ਕੋਲੰਬੀਆ ਹਾਈਟਸ ਵਿਚ 14 ਸਟਰੀਟ ਅਤੇ ਸਪਰਿੰਗ ਰੋਡ ਖੇਤਰ ਵਿਚ ਐਤਵਾਰ ਦੁਪਹਿਰ ਹੋਈ। 


author

Lalita Mam

Content Editor

Related News