ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ

Saturday, Dec 12, 2020 - 05:23 PM (IST)

ਕਾਬੁਲ 'ਚ ਰਾਕਟ ਹਮਲਾ, 1 ਦੀ ਮੌਤ ਤੇ 2 ਜ਼ਖਮੀ

ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ-ਪੱਛਮੀ ਹਿੱਸੇ ਘਟੋ-ਘੱਟ 10 ਰਾਕਟ ਵੱਖ-ਵੱਖ ਇਲਾਕਿਆਂ 'ਚ ਦਾਗੇ ਗਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋÎਏ ਹਨ। । ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਮੁਤਾਬਕ ਇਹ ਰਾਕਟ ਲਬ-ਏ-ਜਾਰ ਖੇਤਰ ਵੱਲੋਂ ਦਾਗੇ ਗਏ ਹਨ। ਰਾਜਧਾਨੀ ਦੇ ਜਿਨ੍ਹਾਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਨ੍ਹਾਂ 'ਚ ਸ਼ਹਿਰ ਦੇ ਵੱਖ-ਵੱਖ ਹਿੱਸੇ ਜਿਸ 'ਚ ਏਅਰਪੋਰਟ, ਪੀ.ਡੀ.9 ਦਾ ਹਵਾਸ਼ਿਨਾਸੀ ਖੇਤਰ, ਜਨ ਆਬਾਦ ਅਤੇ ਪੀ.ਡੀ.15 ਦਾ ਖਵਾਜ਼ਾ ਰਵਾਸ਼ ਖੇਤਰ ਸ਼ਾਮਲ ਹਨ।

ਇਹ ਵੀ ਪੜ੍ਹੋ -ਪਤਨੀ ਦੇ ਕਰੀਅਰ ਲਈ CEO ਨੇ ਛੱਡ ਦਿੱਤਾ 750 ਕਰੋੜ ਰੁਪਏ ਦਾ ਬੋਨਸ, ਲੋਕਾਂ ਦੱਸਿਆ 'ਡਰਾਮਾ'

ਅਫਗਾਨਿਸਤਾਨ 'ਚ ਹਾਲ ਦੇ ਮਹੀਨਿਆਂ 'ਚ ਹਿੰਸਾ 'ਚ ਤੇਜ਼ੀ ਆਈ ਹੈ। ਹਾਲ ਦੇ ਦਿਨਾਂ 'ਚ ਰਾਜਧਾਨੀ ਕਾਬੁਲ 'ਚ ਵੀ ਹਮਲੇ ਵਧੇ ਹਨ। ਇਨ੍ਹਾਂ ਹਮਲਿਆਂ 'ਚ ਵਿਦੇਸ਼ੀ ਨਾਗਰਿਕਾਂ ਦੇ ਨਾਲ ਹੀ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੁਝ ਹੀ ਦਿਨ ਪਹਿਲਾਂ ਕਾਬੁਲ 'ਚ ਇਕ ਬੀਬੀ ਪੱਤਰਕਾਰ ਮਲਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਕਤਰ ਦੀ ਰਾਜਧਾਨੀ 'ਚ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਨੁਮਾਇੰਦਗਿਆਂ ਵਿਚਾਲੇ ਚੱਲ ਰਹੀ ਸ਼ਾਂਤੀ ਗੱਲਬਾਤ ਦੇ ਬਾਵਜੂਦ ਅਫਗਾਨਿਸਤਾਨ ਨੂੰ ਤਬਾਹ ਕਰਨ ਲਈ ਹਿੰਸਕ ਝੜਪਾਂ ਅਤੇ ਬੰਬ ਧਮਾਕੇ ਜਾਰੀ ਹਨ।

ਇਹ ਵੀ ਪੜ੍ਹੋ -ਫਰਾਂਸ ਵਿਚ ਕੋਰੋਨਾ ਦੀ ਦੂਜੀ ਲਹਿਰ, '15 ਤੋਂ ਲਾਕਡਾਊਨ ਦੇ ਨਾਲ ਕਰਫਿਊ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News