ਬੇਹੱਦ ਗਰੀਬੀ ''ਚ ਜੀਅ ਰਹੀ ਦੁਨੀਆ ਦੀ ਕਰੀਬ 1 ਅਰਬ ਆਬਾਦੀ: ਸੰਯੁਕਤ ਰਾਸ਼ਟਰ ਦੀ ਰਿਪੋਰਟ

Friday, Oct 18, 2024 - 06:55 PM (IST)

ਬੇਹੱਦ ਗਰੀਬੀ ''ਚ ਜੀਅ ਰਹੀ ਦੁਨੀਆ ਦੀ ਕਰੀਬ 1 ਅਰਬ ਆਬਾਦੀ: ਸੰਯੁਕਤ ਰਾਸ਼ਟਰ ਦੀ ਰਿਪੋਰਟ

ਸੰਯੁਕਤ ਰਾਸ਼ਟਰ (ਏਜੰਸੀ)- ਦੁਨੀਆ ਵਿੱਚ ਇੱਕ ਅਰਬ ਤੋਂ ਵੱਧ ਲੋਕ ਬੇਹੱਦ ਗਰੀਬੀ ਵਿੱਚ ਜੀਅ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਅੱਧੇ ਬੱਚੇ ਹਨ, ਜਦੋਂ ਕਿ ਕਰੀਬ 40 ਅਜਿਹੇ ਲੋਕ ਸੰਘਰਸ਼ ਵਾਲੇ ਜਾਂ ਅਸਥਿਰ ਦੇਸ਼ਾਂ ਵਿੱਚ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਵੱਲੋਂ ਵੀਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਅਤੇ ਆਕਸਫੋਰਡ ਯੂਨੀਵਰਸਿਟੀ ਦੀ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲਕਦਮੀ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 83 ਫ਼ੀਸਦੀ ਤੋਂ ਵੱਧ ਗਰੀਬ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਲੋਕਾਂ ਦੇ ਇੰਨੇ ਫ਼ੀਸਦੀ ਹੀ ਉਪ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ ਵਿਚ ਰਹਿੰਦੇ।

ਇਹ ਵੀ ਪੜ੍ਹੋ: ਰਾਸ਼ਟਰਪਤੀ ਮੁਰਮੂ ਨੇ ਮਲਾਵੀ 'ਚ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਰਧਾਂਜਲੀ ਕੀਤੀ ਭੇਟ

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਆਕਸਫੋਰਡ 2010 ਤੋਂ ਹੀ ਹਰ ਸਾਲ ਬਹੁ-ਆਯਾਮੀ ਗਰੀਬੀ ਸੂਚਕ ਅੰਕ ਜਾਰੀ ਕਰ ਰਹੇ ਹਨ, ਜਿਸ ਵਿਚ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਸਮੇਤ 10 ਸੂਚਕ ਅੰਕਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਸਾਲ ਦੇ ਸੂਚਕ ਅੰਕ ਨੇ 112 ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿਚ ਦੁਨੀਆ ਦੀ 6.3 ਅਰਬ ਆਬਾਦੀ ਰਹਿੰਦੀ ਹੈ। ਸੂਚਕ ਅੰਕ ਅਨੁਸਾਰ, 1.1 ਅਰਬ ਲੋਕ ਬਹੁਤ ਗਰੀਬੀ ਵਿੱਚ ਜੀਅ ਰਹੇ ਹਨ, ਜਿਨ੍ਹਾਂ ਵਿੱਚੋਂ ਲਗਭਗ ਅੱਧੇ 5 ਦੇਸ਼ਾਂ ਭਾਰਤ (23.4 ਕਰੋੜ), ਪਾਕਿਸਤਾਨ (9.3 ਕਰੋੜ), ਇਥੋਪੀਆ (8.6 ਕਰੋੜ), ਨਾਈਜੀਰੀਆ (7.4 ਕਰੋੜ) ਅਤੇ ਕਾਂਗੋ (6.6 ਕਰੋੜ) ਰਹਿੰਦੇ ਹਨ।

ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ

ਰਿਪੋਰਟ ਦੇ ਅਨੁਸਾਰ, ਬਹੁਤ ਜ਼ਿਆਦਾ ਗਰੀਬੀ ਵਿੱਚ ਰਹਿ ਰਹੇ ਲੋਕਾਂ ਵਿੱਚੋਂ ਲਗਭਗ ਅੱਧੇ, ਯਾਨੀ 58.4 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਨ੍ਹਾਂ ਵਿੱਚੋਂ 31.7 ਕਰੋੜ ਲੋਕ ਉਪ-ਸਹਾਰਾ ਅਫਰੀਕਾ ਵਿੱਚ ਰਹਿੰਦੇ ਹਨ, ਜਦੋਂ ਕਿ 18.4 ਕਰੋੜ ਲੋਕ ਦੱਖਣੀ ਏਸ਼ੀਆ ਵਿੱਚ ਰਹਿੰਦੇ ਹਨ। ਇਸ ਮੁਤਾਬਕ ਅਫਗਾਨਿਸਤਾਨ ਵਿੱਚ ਗਰੀਬੀ ਵਧੀ ਹੈ ਅਤੇ ਗਰੀਬ ਬੱਚਿਆਂ ਦਾ ਅਨੁਪਾਤ ਵੀ ਲਗਭਗ 59 ਫ਼ੀਸਦੀ ਹੈ। UNDP ਅਤੇ ਆਕਸਫੋਰਡ ਨੇ ਕਿਹਾ ਕਿ ਇਸ ਸਾਲ ਦੀ ਰਿਪੋਰਟ ਸੰਘਰਸ਼ ਦੇ ਵਿਚਕਾਰ ਗਰੀਬੀ 'ਤੇ ਕੇਂਦਰਿਤ ਹੈ, ਕਿਉਂਕਿ 2023 ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਸੰਘਰਸ਼ ਹੋਏ ਅਤੇ ਯੁੱਧ, ਆਫ਼ਤਾਂ ਅਤੇ ਹੋਰ ਕਾਰਕਾਂ ਕਾਰਨ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਯਾਨੀ 11.7 ਕਰੋੜ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਬੇਘਰ (ਵਿਸਥਾਪਿਤ) ਹੋਣਾ ਪਿਆ।

ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਨੇ ਬਾਈਡੇਨ ਨੂੰ ਲਿਖੀ ਚਿੱਠੀ, ਜੇਲ੍ਹ 'ਚ ਬੰਦ ਪਾਕਿ ਔਰਤ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News