ਨੌਕਰੀ ਦੇ ਪਹਿਲੇ ਹੀ ਦਿਨ ਮੁੰਡੇ ਨੇ ਆਸ਼ਕੀ ''ਚ ਚੁੱਕਿਆ ਖ਼ੌਫਨਾਕ ਕਦਮ, ਕੁੜੀ ਨੂੰ ਮਾਰ ਕੇ ਆਪਣੇ ਵੀ ਮਾਰੀ ਗੋਲ਼ੀ

Tuesday, Dec 19, 2023 - 10:26 PM (IST)

ਨੌਕਰੀ ਦੇ ਪਹਿਲੇ ਹੀ ਦਿਨ ਮੁੰਡੇ ਨੇ ਆਸ਼ਕੀ ''ਚ ਚੁੱਕਿਆ ਖ਼ੌਫਨਾਕ ਕਦਮ, ਕੁੜੀ ਨੂੰ ਮਾਰ ਕੇ ਆਪਣੇ ਵੀ ਮਾਰੀ ਗੋਲ਼ੀ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸੋਹਾਨ ਇਲਾਕੇ ਵਿਚ ਇਕ ਨੌਜਵਾਨ ਨੇ ਇਕ ਕੁੜੀ ਦੇ ਘਰ ਜਾ ਕੇ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਸਮੇਂ ਬਾਅਦ ਨੌਜਵਾਨ ਨੇ ਵੀ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪ੍ਰਵੇਜ਼ ਅਲਾਤ (20), ਮ੍ਰਿਤਕਾ ਰੇਸ਼ਮਾ (16) ਦਾ ਰਿਸ਼ਤੇਦਾਰ ਸੀ। 

ਇਹ ਵੀ ਪੜ੍ਹੋ- ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਰੇਸ਼ਮਾ ਅਜੇ ਸਕੂਲ ’ਚ ਪੜ੍ਹਦੀ ਸੀ। ਇਸ ਤੋਂ ਪਹਿਲਾਂ ਵਿਆਹ ਦੇ ਪ੍ਰਸਤਾਵ ਕਾਰਨ ਉਕਤ ਮੁੰਡਾ-ਕੁੜੀ ਦੇ ਪਰਿਵਾਰਾਂ ਵਿਚ ਕੁਝ ਮਤਭੇਦ ਪੈਦਾ ਹੋ ਗਏ ਸਨ, ਕਿਉਂਕਿ ਕੁੜੀ ਨੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਮੁੰਡੇ ਨੂੰ ਅੱਜ ਹੀ ਨੌਕਰੀ ਮਿਲੀ ਸੀ ਅਤੇ ਜਦੋਂ ਉਹ ਨੌਕਰੀ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਉਸੇ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। 

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਪਰਿਵਾਰ ਨਾਲ ਬਹਿਸ ਤੋਂ ਬਾਅਦ ਉਹ ਪਿਸਤੌਲ ਲੈ ਕੇ ਘਰੋਂ ਨਿਕਲਿਆ ਅਤੇ ਸਿੱਧਾ ਲੜਕੀ ਦੇ ਘਰ ਚਲਾ ਗਿਆ ਅਤੇ ਉਸ ਸਮੇਂ ਲੜਕੀ ਦਾ ਪਰਿਵਾਰ ਵੀ ਉਥੇ ਮੌਜੂਦ ਸੀ। ਉਹ ਲੜਕੀ ਤੱਕ ਪਹੁੰਚਣ ’ਚ ਕਾਮਯਾਬ ਹੋ ਗਿਆ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ- 'ਡਾਕਟਰ ਸਾਹਿਬ, ਮੇਰੇ ਢਿੱਡ 'ਚ ਦਰਦ ਹੈ', ਕਹਿ ਕੇ ਡਾਕਟਰ ਦੇ ਕਲੀਨਿਕ ਤੋਂ ਲੁੱਟੇ 45000 ਰੁਪਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News