22 ਸਤੰਬਰ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ ਰਾਜਾ ਸਾਹਿਬ ਜੀਓ ਦੀ 84ਵੀਂ ਬਰਸੀ

Sunday, Sep 15, 2024 - 05:14 PM (IST)

ਰੋਮ (ਕੈਂਥ)- ਮਹਾਨ ਤਪੱਸਵੀਂ ਰੱਬੀ ਜੋਤ ਧੰਨ ਨਾਭ ਕੰਵਲ ਰਾਜਾ ਸਾਹਿਬ ਜੀਓ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪ੍ਰਭੂ ਬੰਦਗੀ ਵਿੱਚ ਸਾਦਗੀ ਨਾਲ ਗੁਜ਼ਾਰਦਿਆਂ ਮਨੁੱਖਤਾਂ ਦੇ ਭਲੇ ਦੇ ਅਨੇਕਾਂ ਕਾਰਜ਼ ਕੀਤੇ ਤੇ ਲੱਖਾਂ ਜੀਵਾਂ ਨੂੰ ਪ੍ਰਭੂ ਭਗਤੀ ਨਾਲ ਜੋੜਿਆ।ਰਾਜਾ ਸਾਹਿਬ ਜੀਓ ਦੇ ਸ਼ਰਧਾਲੂ ਪੂਰੀਆਂ ਵਿੱਚ ਰਹਿਣ ਬਸੇਰਾ ਕਰਦੇ ਹਨ ਤੇ ਹਰ ਸਾਲ ਰਾਜਾ ਸਾਹਿਬ ਜੀਓ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਵਿਸ਼ਾਲ ਸਮਾਗਮ ਕਰਵਾਉਂਦੇ ਹਨ।ਇਟਲੀ ਵਿੱਚ ਵੀ ਰਾਜਾ ਸਾਹਿਬ ਜੀਓ ਨਾਲ ਜੁੜੀ ਸੰਗਤ ਅਨੇਕਾਂ ਸਮਾਗਮ ਉਨ੍ਹਾਂ ਦੀ ਯਾਦ ਵਿੱਚ ਕਰਵਾਉਂਦੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਾਇੰਸ ਲੈਬਾਰਟਰੀਆਂ ’ਚ ਬਣ ਰਹੇ ਮਨੁੱਖੀ ਭਰੂਣ ਦੇ ਮਾਡਲ, ਗਰਭ ਧਾਰਨ ਦਰ ’ਚ ਹੋਵੇਗਾ ਸੁਧਾਰ 

ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਵਿਖੇ ਸਮੂਹ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਨਾਭ ਕੰਵਲ ਰਾਜਾ ਸਾਹਿਬਸਰਵ ਦੀ 84ਵੀਂ ਬਰਸੀ 22 ਸਤੰਬਰ 2024 ਬਹੁਤ ਹੀ ਸ਼ਰਧਾ ਤੇ ਸੇਵਾ ਭਾਵਨਾ ਨਾਲ ਮਨਾ ਰਹੀ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਸੇਵਾਦਾਰ ਅਮਰਜੀਤ ਸਿੰਘ ਰੋਮ ਨੇ ਦੱਸਿਆ ਕਿ ਇਸ ਮਹਾਨ ਦਿਵਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀਓ ਦੇ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਜੱਥੇ ਮਹਾਨ ਤਪੱਸਵੀਂ ਰੱਬੀ ਜੋਤ ਧੰਨ ਨਾਭ ਕੰਵਲ ਰਾਜਾ ਸਾਹਿਬ ਜੀਓਦੇ ਜੀਵਨ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਉਣਗੇ।ਸਮੂਹ ਸੰਗਤਾਂ ਨੂੰ ਇਸ ਬਰਸੀ ਸਮਾਗਮ ਵਿੱਚ ਪਹੁੰਚਕੇ ਗੁਰੂ ਦੀਆਂ ਪ੍ਰਾਪਤ ਕਰੋ ਜੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News