5 ਮਈ ਨੂੰ ਹੋਣ ਵਾਲੇ ਵਿਸਾਖੀ ਮੇਲੇ ''ਚ ਰੌਣਕਾਂ ਲਗਾਉਣਗੇ ਵਾਰਿਸ ਭਰਾ

04/22/2019 11:49:27 PM

ਲੰਡਨ (ਰਾਜਵੀਰ ਸਮਰਾ)- 5 ਮਈ ਨੂੰ ਹੇਜ਼ ਵਿਖੇ ਸਾਲਾਨਾ ਵਿਸਾਖੀ ਮੇਲਾ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ ਕਰਵਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਲ ਵੀ ਇਹ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਾਰਿਸ ਭਰਾ ਸੰਗਤਾਰ ਵਾਰਿਸ, ਮਨਮੋਹਨ ਵਾਰਿਸ ਤੇ ਕਮਲ  ਹੀਰ ਉਚੇਚੇ ਤੌਰ 'ਤੇ ਪੰਜਾਬੀ ਵਿਰਸਾ ਲੈ ਕੇ ਪੇਸ਼ ਹੋਣ ਜਾ ਰਹੇ ਹਨ। ਇਸ ਮੌਕੇ ਮੇਲੇ ਦਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਮੇਲੇ ਦਾ ਪੋਸਟਰ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮੁੱਖ ਪ੍ਰਬੰਧਕ ਜਸਕਰਨ ਸਿੰਘ ਜੌਹਲ ਅਤੇ ਕਰਮਜੀਤ ਸਿੰਘ ਕੰਮਾ ਤੇ ਪ੍ਰਤਾਪ ਸਿੰਘ ਪੰਜਾਬੀ ਸੱਭਿਆਚਾਰ ਲਈ ਵਿਦੇਸ਼ਾਂ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਅਤੇ ਪੰਜਾਬੀ ਗਾਇਕੀ ਨੂੰ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਜਿਉਂਦਾ ਰੱਖ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਇਸ ਮੇਲੇ ਵਿਚ ਵਾਰਿਸ ਭਰਾਵਾਂ ਵਲੋਂ ਪੰਜਾਬੀ ਵਿਰਸਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਵਾਰਿਸ ਭਰਾਵਾਂ ਦੀ ਸਾਫ-ਸੁੱਥਰੀ ਗਾਇਕੀ ਸਦਕਾ ਉਹ ਵਿਦੇਸ਼ਾਂ ਵਿਚ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਇਸ ਮੇਲੇ ਵਿਚ ਵਾਰਸ ਭਰਾ ਆਪਣੀ ਦਮਦਾਰ ਆਵਾਜ਼ ਵਿਚ ਰੌਣਕਾਂ ਲਗਾਉਣਗੇ। ਇਨ੍ਹਾਂ ਤੋਂ ਇਲਾਵਾ ਮਾਸ਼ਾ ਅਲੀ, ਹਿੰਮਤ ਸੰਧੂ, ਇੰਦਰਜੀਤ ਲੰਡਨ ਤੇ ਬਲਦੇਵ ਔਜਲਾ ਬੁਲਟ ਵੀ ਆਪਣੀ ਗਾਇਕੀ ਨਾਲ ਵਿਸਾਖੀ ਮੇਲੇ ਦੀ ਰੌਣਕ ਵਧਾਉਣਗੇ। ਆਪਣੀ ਦਮਦਾਰ ਆਵਾਜ਼ ਵਿਚ ਸਟੇਜ ਹੋਸਟ ਦੀ ਭੂਮਿਕਾ ਦੀਸ਼ ਸੰਧੂ ਸੰਭਾਲਣਗੇ। ਲੰਡਨ ਦੇ ਸਪਰਿੰਗਫੀਲਡ ਰੋਡ ਹੇਜ਼, ਯੂ.ਬੀ.4 ਓ.ਐਲ.ਪੀ. ਵਿਖੇ ਵਿਸਾਖੀ ਦੇ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। 


Sunny Mehra

Content Editor

Related News