ਬਿਨਾਂ ਫੇਸਬੁੱਕ ਅਕਾਊਂਟ ਵੀ ਖਤਰੇ ''ਚ ਪੈ ਸਕਦੀ ਹੈ ਤੁਹਾਡੀ ਪ੍ਰਾਈਵੇਸੀ

Tuesday, Jan 22, 2019 - 06:03 PM (IST)

ਬਿਨਾਂ ਫੇਸਬੁੱਕ ਅਕਾਊਂਟ ਵੀ ਖਤਰੇ ''ਚ ਪੈ ਸਕਦੀ ਹੈ ਤੁਹਾਡੀ ਪ੍ਰਾਈਵੇਸੀ

ਵਾਸ਼ਿੰਗਟਨ— ਸੋਸ਼ਲ ਮੀਡੀਆ ਦੇ ਕਿਸੇ ਵੀ ਮੰਚ ਦਾ ਤੁਸੀਂ ਚਾਹੇ ਕਦੇ ਨਾਲ ਇਸਤੇਮਾਲ ਕੀਤਾ ਹੋਵੇ ਜਾਂ ਆਪਣਾ ਖਾਤਾ ਡਿਲੀਟ ਕਰ ਚੁੱਕੇ ਹੋਵੋ ਤਾਂ ਬਾਵਜੂਦ ਇਸ ਦੇ ਫੇਸਬੁੱਕ ਤੇ ਟਵਿਟਰ ਤੇ ਤੁਹਾਡੀ ਪ੍ਰਾਈਵੇਸੀ ਖਤਰੇ 'ਚ ਪੈ ਸਕਦੀ ਹੈ।

ਅਮਰੀਕਾ ਦੀ ਵਾਰਮੋਟ ਯੂਨੀਵਰਸਿਟੀ ਤੇ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਿਹਾ ਕਿ ਵਿਅਕਤੀਗਤ ਪਸੰਦ ਨੂੰ ਲੰਬੇ ਸਮੇਂ ਤੋਂ ਆਨਲਾਈਨ ਪ੍ਰਾਈਵੇਸੀ ਦਾ ਮੂਲਭੂਤ ਸਿਧਾਂਤ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ ਅਧਿਐਨ ਦਰਸ਼ਾਉਂਦਾ ਹੈ ਕਿ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਆ ਤੋਂ ਹਟ ਜਾਂਦਾ ਹੈ ਜਾਂ ਕਦੇ ਸੋਸ਼ਲ ਮੀਡੀਆ 'ਤੇ ਰਿਹਾ ਹੀ ਨਾ ਹੋਵੇ ਪਰ ਉਸ ਦੇ ਦੋਸਤਾਂ ਦੇ ਆਨਲਾਈਨ ਪੋਸਟ ਜਾਂ ਸ਼ਬਦ ਉਸ ਵਿਅਕਤੀ ਦੇ ਡਾਟਾ ਨੂੰ ਸਾਹਮਣੇ ਰੱਖੇ ਬਿਨਾਂ ਵੀ 95 ਫੀਸਦੀ ਤੱਕ ਦੀ ਸਟੀਕਤਾ ਨਾਲ ਉਨ੍ਹਾਂ ਬਾਰੇ ਅਨੁਮਾਨ ਲਗਾਉਣ 'ਚ ਮਦਦ ਕਰ ਸਕਦੇ ਹਨ। ਉਨ੍ਹਾਂ ਸਿੱਟਿਆਂ ਤੱਕ ਪਹੁੰਚਣ ਲਈ ਅਧਿਐਨ 'ਚ 13,905 ਲੋਕਾਂ ਦੇ ਟਵਿਟਰ 'ਤੇ ਕੀਤੀਆਂ ਗਈਆਂ ਤਿੰਨ ਕਰੋੜ ਜਨਤਕ ਪੋਸਟਾਂ ਦੇਖੀਆਂ ਗਈਆਂ। ਇਹ ਅਧਿਐਨ ਨੇਚਰ ਹਿਊਮਨ ਬਿਹੇਵੀਅਰ ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਹੈ।


author

Baljit Singh

Content Editor

Related News