ਮੂਲ ਵੇਰੀਐਂਟ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਦੈ ਓਮੀਕ੍ਰੋਨ ਦੇ ਉਪ ਵੇਰੀਐਂਟ : ਖੋਜ

Tuesday, Feb 01, 2022 - 06:47 PM (IST)

ਲੰਡਨ-ਸਾਰਸ-ਕੋਵ-2 ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਇਕ ਉਪ ਵੇਰੀਐਂਟ ਇਸ ਦੇ ਮੂਲ ਵੇਰੀਐਂਟ ਤੋਂ ਕਿਤੇ ਜ਼ਿਆਦਾ ਇਨਫੈਕਸ਼ਨ ਵਾਲਾ ਹੈ। ਡੈਨਮਾਰਕ 'ਚ ਹੋਈ ਇਕ ਨਵੀਂ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ। ਸਟੇਟੈਂਸ ਸੀਰਮ ਇੰਸਟੀਚਿਊਟ (ਐੱਸ.ਐੱਸ.ਆਈ.) ਦੀ ਅਗਵਾਈ 'ਚ ਖੋਜਕਰਤਾਵਾਂ ਨੇ 8541 ਘਰਾਂ 'ਚ 17945 ਲੋਕਾਂ ਦਰਮਿਆਨ ਓਮੀਕ੍ਰੋਨ ਦੇ ਮੂਲ ਵੇਰੀਐਂਟ (ਬੀ.ਏ.1) ਅਤੇ ਉਪ ਵੇਰੀਐਂਟ (ਬੀ.ਏ.2) ਦੇ ਕਹਿਰ ਦਾ ਵਿਸ਼ਲੇਸ਼ਣ ਕੀਤਾ।

ਇਹ ਵੀ ਪੜ੍ਹੋ : ਓਮੀਕ੍ਰੋਨ ਦੇ ਉਪ ਵੇਰੀਐਂਟ ਬੀ.ਏ.2 ਮੂਲ ਰੂਪ 'ਤੇ ਹੋ ਰਿਹਾ ਹਾਵੀ : ਬ੍ਰਿਟੇਨ ਦਾ ਅਧਿਐਨ

ਉਨ੍ਹਾਂ ਨੇ ਪਾਇਆ ਕਿ ਬੀ.ਏ.2 ਵੇਰੀਐਂਟ 39 ਫੀਸਦੀ ਦੀ ਸਮਰਥਾ ਨਾਲ ਲੋਕਾਂ ਨੂੰ ਆਪਣੀ ਲਪੇਟ 'ਚ ਲੈਂਦਾ ਹੈ ਜਦਕਿ ਬੀ.ਏ.1 ਦੇ ਮਾਮਲੇ 'ਚ ਇਹ ਅੰਕੜਾ 29 ਫੀਸਦੀ ਹੈ। ਬੀ.ਏ.2 ਦੇ ਘੱਟ ਸਮੇਂ 'ਚ ਜ਼ਿਆਦਾ ਲੋਕਾਂ ਨੂੰ ਇਨਫੈਕਟਿਡ ਕਰਨ ਦਾ ਮੁੱਖ ਕਾਰਨ ਵੀ ਇਹ ਮੰਨਿਆ ਜਾ ਰਿਹਾ ਹੈ। ਐੱਸ.ਐੱਸ.ਆਈ. ਦੇ ਖੋਜਕਰਤਾਵਾਂ ਨੇ ਇਹ ਵੀ ਦੇਖਿਆ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਜਾਂ ਬੂਸਟਰ ਖੁਰਾਕ ਹਾਸਲ ਕਰ ਚੁੱਕੇ ਲੋਕਾਂ ਦੇ ਮੁਕਾਬਲੇ ਵੈਕਸੀਨ ਨਾ ਲਵਾਉਣ ਵਾਲਿਆਂ ਲੋਕਾਂ ਦੇ ਬੀ.ਏ.1 ਅਤੇ ਬੀ.ਏ.2 ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਕਾਫੀ ਜ਼ਿਆਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੂੰ 'ਪਾਰਟੀਗੇਟ' ਮਾਮਲੇ ਦੀ ਸੰਪਾਦਿਤ ਰਿਪੋਰਟ ਮਿਲਣ ਦੀ ਉਮੀਦ

ਹਾਲਾਂਕਿ, ਅਧਿਐਨ ਦੀ ਸਮੀਖਿਆ ਕੀਤੀ ਜਾਣੀ ਅਜੇ ਬਾਕੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਬੀ.ਏ.2 ਨਾਲ ਇਨਫੈਕਟਿਡ ਉਨ੍ਹਾਂ ਮਰੀਜ਼ਾਂ ਦੇ ਹੋਰ ਲੋਕਾਂ 'ਚ ਵਾਇਰਸ ਬਣਨ ਦਾ ਖਤਰਾ ਜ਼ਿਆਦਾ ਹੈ ਜਿਨ੍ਹਾਂ ਨੂੰ ਕੋਵਿਡ ਰੋਕੂ ਟੀਕੇ ਦੀ ਇਕ ਵੀ ਖ਼ੁਰਾਕ ਹਾਸਲ ਨਹੀਂ ਹੋਈ। ਖੋਜ ਟੀਮ 'ਚ ਯੂਨੀਵਰਸਿਟੀ ਆਫ ਕੋਪਨਹੇਗਨ, ਸਟੈਟੀਸਟਿਕਸ ਡੈਨਮਾਰਕ ਅਤੇ ਟੈਕਨੀਕਲ ਯੂਨੀਵਰਸਿਟੀ ਆਫ਼ ਡੈਨਮਾਰਕ ਦੇ ਖੋਜਕਰਤਾ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News