ਓਮੀਕ੍ਰੋਨ ਦੇ ਡਰ ਕਾਰਨ ਬ੍ਰਿਟੇਨ ਦੇ ਰੋਜ਼ਗਾਰ ਬਾਜ਼ਾਰ ''ਤੇ ਨਹੀਂ ਕੋਈ ਅਸਰ

Tuesday, Dec 14, 2021 - 10:59 PM (IST)

ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਜੁੜੀਆਂ ਚਿੰਤਾਵਾਂ ਦਾ ਰੋਜ਼ਗਾਰ 'ਤੇ ਕੋਈ ਖਾਸ ਅਸਰ ਨਹੀਂ ਦਿਖ ਰਿਹਾ ਹੈ। ਬ੍ਰਿਟੇਨ ਦੇ ਰਾਸ਼ਟਰੀ ਸਟੈਟਿਸਟੀਕਲ ਦਫ਼ਤਰ ਮੁਤਾਬਕ ਨਵੰਬਰ 'ਚ ਤਨਖਾਹ ਲੈਣ ਵਾਲੇ ਕਰਮਚਾਰੀਆਂ ਦੀ ਗਿਣਤੀ 'ਚ 2,57,000 ਦਾ ਵਾਧਾ ਹੋਇਆ ਅਤੇ ਇਹ ਰਿਕਾਰਡ 2.94 ਕਰੋੜ 'ਤੇ ਪਹੁੰਚ ਗਈ। ਏਜੰਸੀ ਨੇ ਇਹ ਵੀ ਪਾਇਆ ਕਿ ਅਕਤੂਬਰ 'ਚ ਬੇਰੋਜ਼ਗਾਰੀ ਦਰ ਡਿੱਗ ਕੇ 4.2 ਫੀਸਦੀ ਹੋ ਗਈ। ਇਸ ਦੇ ਨਾਲ ਹੀ ਇਸ ਤੋਂ ਪਿਛਲੇ ਤਿੰਨ ਮਹੀਨੇ 'ਚ ਇਕ ਵਾਰ ਫਿਰ ਬੇਰੋਜ਼ਗਾਰੀ ਦਰ 'ਚ ਕਮੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਫਾਈਜ਼ਰ ਟੀਕੇ ਨੇ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ 'ਤੇ ਹਸਪਤਾਲ 'ਚ ਦਾਖਲ ਹੋਣ ਦੀ ਦਰ 70 ਫੀਸਦੀ ਘੱਟ ਕਰ ਦਿੱਤੀ : ਅਧਿਐਨ

ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸਤੰਬਰ 'ਚ ਬ੍ਰਿਟੇਨ ਸਰਕਾਰ ਦੇ ਰੋਜ਼ਗਾਰ ਧਾਰਨ ਯੋਜਨਾ ਬੰਦ ਕਰਨ ਨਾਲ ਵੀ ਬੇਰੋਜ਼ਗਾਰੀ 'ਤੇ ਅਸਰ ਨਹੀਂ ਪਿਆ। ਰੋਜ਼ਗਾਰ ਦੀਆਂ ਖਬਰਾਂ ਨੂੰ ਉਤਸ਼ਾਹਿਤ ਕਰਨ ਦੇ ਬਾਵਜੂਦ ਬੈਂਕ ਆਫ ਇੰਗਲੈਂਡ ਨੇ ਵੀਰਵਾਰ ਨੂੰ ਵਿਆਜ਼ ਦਰਾਂ 'ਚ ਵਾਧਾ ਕਰਨ ਦੀ ਸੰਭਾਵਨਾ ਨਹੀਂ ਹੈ। ਕੇਂਦਰੀ ਬੈਂਕ ਨੇ 2020 'ਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਵਿਆਜ਼ ਦਰਾਂ ਨਹੀਂ ਵਧਾਈਆਂ ਹਨ।

ਇਹ ਵੀ ਪੜ੍ਹੋ : ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ, WHO ਨੇ ਜਤਾਈ ਚਿੰਤਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News