ਓਮੀਕਰੋਨ: ਸਿੰਗਾਪੁਰ ਨੇ ਵਰਕ ਵੀਜ਼ਾ ਧਾਰਕਾਂ ਦੇ VTL ਜ਼ਰੀਏ ਦਾਖ਼ਲੇ 'ਤੇ ਲਗਾਈ ਪਾਬੰਦੀ
Saturday, Dec 04, 2021 - 05:09 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਸਰਕਾਰ ਨੇ 'ਐੱਸ-ਪਾਸ' ਅਤੇ 'ਵਰਕ ਵੀਜ਼ਾ' ਧਾਰਕਾਂ ਲਈ ਵੈਕਸੀਨੇਸ਼ਨ ਟਰੈਵਲ ਲੇਨ (ਵੀ.ਟੀ.ਐੱਲ.) ਰਾਹੀਂ ਦੇਸ਼ ਵਿਚ ਦਾਖ਼ਲ ਹੋਣ ਲਈ ਨਵੀਆਂ ਅਰਜ਼ੀਆਂ 'ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਾਰੀ, ਸ਼ਿਪਯਾਰਡ ਅਤੇ ਰਸਾਇਣਕ ਅਤੇ ਫਾਰਮਾਸਿਊਟੀਕਲ ਖੇਤਰਾਂ ਦੇ ਮਾਲਕ ਆਪਣੇ ਕਰਮਚਾਰੀਆਂ ਲਈ VTL ਰਾਹੀਂ ਦੇਸ਼ ਵਿਚ ਦਾਖ਼ਲੇ ਲਈ ਅਰਜ਼ੀ ਨਹੀਂ ਦੇ ਸਕਣਗੇ।
ਇਹ ਵੀ ਪੜ੍ਹੋ : ਹੁਣ ਤੱਕ 38 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ, ਮੌਤ ਦਾ ਕੋਈ ਮਾਮਲਾ ਨਹੀਂ : WHO
ਸਿੰਗਾਪੁਰ ਦੇ ਜਨਸ਼ਕਤੀ ਮੰਤਰਾਲਾ ਨੇ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਲਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿੰਗਾਪੁਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮੱਦੇਨਜ਼ਰ VTL ਯਾਤਰੀਆਂ ਲਈ ਨਿਯਮਾਂ ਨੂੰ ਸਖ਼ਤ ਕਰਨ ਦਾ ਐਲਾਨ ਕੀਤਾ ਸੀ। ਮੰਤਰਾਲਾ ਨੇ ਕਿਹਾ ਕਿ ਨਿਰਮਾਣ ਅਤੇ ਸ਼ਿਪਯਾਰਡ ਖੇਤਰਾਂ ਦੇ ਐੱਸ-ਪਾਸ ਅਤੇ ਵਰਕ ਵੀਜ਼ਾ ਧਾਰਕ ਅਤੇ ਹੋਰ ਕਾਮੇ ਸਾਂਝੀ ਲੇਨ ਰਾਹੀਂ ਦੇਸ਼ ਵਿਚ ਦਾਖ਼ਲ ਹੋ ਸਕਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ 3 ਭਾਰਤੀ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।