OMG! ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਇਸ ਪਾਇਲਟ ਦੀਆਂ ਤਸਵੀਰਾਂ ਦਾ ਕੀ ਹੈ ਸੱਚ? ਜਾਣੋ ਪੂਰਾ ਮਾਮਲਾ
Wednesday, Sep 06, 2017 - 04:49 PM (IST)

ਨਿਊਯਾਰਕ— ਫੋਟੋਸ਼ਾਪ ਦੇ ਜਮਾਨੇ ਵਿਚ ਤੁਸੀਂ ਕਿਸ ਫੋਟੋ ਉੱਤੇ ਭਰੋਸਾ ਕਰ ਸਕਦੇ ਹੋ, ਕਿਸ ਉੱਤੇ ਨਹੀਂ, ਇਸ ਉੱਤੇ ਵੀ ਇਕ ਬਹੁਤ ਵੱਡੀ ਬਹਿਸ ਹੋ ਸਕਦੀ ਹੈ । ਅਜੋਕੇ ਦੌਰ ਵਿਚ ਸੋਸ਼ਲ ਮੀਡੀਆ ਉੱਤੇ ਲਗਾਤਾਰ ਅਜਿਹੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਨਾਤਾ ਨਹੀਂ ਹੁੰਦਾ। ਅਜਿਹੇ ਵਿਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਇਕ ਪਾਇਲਟ ਦੀ ਤਸਵੀਰ ਬਹੁਤ ਚਰਚਾ ਵਿਚ ਹੈ । ਇਸ ਤਸਵੀਰ ਵਿਚ ਇਕ ਪਾਇਲਟ ਨੂੰ ਆਪਣੇ ਕਾਕਪਿਟ ਤੋਂ ਬਾਹਰ ਝਾਂਕਦੇ ਅਤੇ ਬਾਹਰ ਨਿਕਲ ਕੇ ਸੈਲਫੀ ਲੈਂਦੇ ਹੋਏ ਦਿਖਾਇਆ ਗਿਆ ਹੈ।
ਦੱਸਣਯੋਗ ਹੈ ਕਿ ਇੰਸਟਾਗਰਾਮ ਉੱਤੇ ਪਾਇਲਟ ਗੈਂਸੋ ਨਾਮ ਤੋਂ ਬਣੇ ਇਕ ਯੂਜ਼ਰ ਹੈਂਡਲ ਜ਼ਰੀਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ । ਇਸ ਤਸਵੀਰ ਵਿਚ ਪਾਇਲਟ ਦੁਬਈ ਦੇ ਮਸ਼ਹੂਰ ਪਾਮ ਆਇਸਲੈਂਡ ਉੱਤੇ ਆਪਣੇ ਪਲੇਨ ਦੇ ਕਾਕਪਿਟ ਤੋਂ ਬਾਹਰ ਝਾਂਕਦਾ ਹੋਇਆ ਦਿਸ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਯੂਜ਼ਰ ਹੈਂਡਲ ਦੇ ਕੁਲ 43 ਹਜ਼ਾਰ ਤੋਂ ਵੀ ਜ਼ਿਆਦਾ ਫਾਲੋਅਰਸ ਹਨ । ਇਸ ਤਸਵੀਰ ਨਾਲ ਕੈਪਸ਼ਨ ਵਿਚ ਲਿਖਿਆ ਹੋਇਆ ਹੈ, ਇਹ ਸ਼ਹਿਰ ਮੇਰਾ ਦੂਜਾ ਘਰ ਬਣ ਚੁਕਿਆ ਹੈ । ਇਸ ਤਰ੍ਹਾਂ ਹੀ ਹੋਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਇਕ ਤਸਵੀਰ ਵਿਚ ਪਾਇਲਟ ਨੂੰ ਨਿਊਯਾਰਕ ਸ਼ਹਿਰ ਉੱਤੇ ਫਲਾਇਟ ਕਾਕਪਿਟ ਤੋਂ ਬਾਹਰ ਝਾਂਕਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਤਸਵੀਰ ਵਿਚ ਪਾਇਲਟ ਨੂੰ ਸੈਲਫੀ ਸਟਿੱਕ ਦੀ ਮਦਦ ਨਾਲ ਕਾਕਪਿਟ ਤੋਂ ਹੱਥ ਬਾਹਰ ਕੱਢ ਕੇ ਸੈਲਫੀ ਲੈਂਦੇ ਹੋਏ ਵਿਖਾਇਆ ਗਿਆ ਹੈ ।
ਇੰਝ ਹੋਇਆ ਖੁਲਾਸਾ
ਦਰਅਸਲ ਇਕ ਪਾਇਲਟ ਦੀ ਬਿਹਤਰੀਨ ਫੋਟੋਸ਼ਾਪ ਸਕਿੱਲ ਦੀ ਵਜ੍ਹਾ ਨਾਲ ਇਹ ਤਸਵੀਰਾਂ ਇੰਨੀਆਂ ਰਿਅਲ ਲੱਗ ਰਹੀਆਂ ਹਨ ਕਿ ਤੁਸੀਂ ਉਨ੍ਹਾਂ ਉੱਤੇ ਭਰੋਸਾ ਕਰਨ ਤੋਂ ਇਲਾਵਾ ਹੋਰ ਕੁਝ ਕਰ ਹੀ ਨਹੀਂ ਸਕਦੇ। ਇਨ੍ਹਾਂ ਤਸਵੀਰਾਂ ਦੇ ਕੁਮੇਂਟਸ ਵਿਚ ਕੁਝ ਲੋਕ 'ਵਾਓ' ਅਤੇ ਕਮਾਲ ਦੀਆਂ ਤਸਵੀਰਾਂ ਤਰ੍ਹਾਂ ਦੇ ਕੁਮੇਂਟ ਤਾਂ ਕਰ ਹੀ ਰਹੇ ਹਨ । ਇਸ ਤੋਂ ਇਲਾਵਾ ਵੀ ਕੁਝ ਲੋਕ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਵੀ ਦੇ ਰਹੇ ਹਨ । ਇਕ ਯੂਜ਼ਰ ਇਸ ਪਾਇਲਟ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਖੁਦ ਦੀ ਅਤੇ ਯਾਤਰੀਆਂ ਦੀ ਸੁਰੱਖਿਆ ਦਾ ਹਵਾਲਾ ਦਿੰਦਾ ਹੈ ਪਰ ਇਕ ਯੂਜਰ ਦੇ ਕੁਮੇਂਟ ਦੇ ਬਾਅਦ ਸੱਚ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਆ ਗਿਆ । ਦਰਅਸਲ ਇਕ ਯੂਜ਼ਰ ਨੇ ਆਪਣੀ ਤਿੱਖੀ ਨਜ਼ਰਾਂ ਦਾ ਸਬੂਤ ਦਿੰਦੇ ਹੋਏ ਦੱਸਿਆ ਕਿ ਤਸਵੀਰ ਵਿਚ ਪਾਇਲਟ ਦੇ ਹੱਥਾਂ ਦੀ ਪਰਛਾਈ ਅਤੇ ਜ਼ਮੀਨ ਉੱਤੇ ਮਕਾਨਾਂ ਦੀ ਪਰਛਾਈ ਵੱਖ-ਵੱਖ ਦਿਸ਼ਾ ਵਿਚ ਹੈ ਜੋ ਕਿ ਸੰਭਵ ਨਹੀਂ ਹੈ । ਇਕ ਹੋਰ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਇਕ ਯੂਜ਼ਰ ਨੇ ਦੱਸਿਆ ਕਿ ਚਸ਼ਮੇ ਵਿਚ ਰਣਵੇ ਦੀ ਤਸਵੀਰ ਕਿਵੇਂ ਦਿਸ ਸਕਦੀ ਹੈ ਜੇਕਰ ਤਸਵੀਰ ਹਵਾ ਵਿਚ ਖਿੱਚੀ ਗਈ ਹੈ ।