ਕੋਰੋਨਾ ਪੀੜਤਾਂ ਲਈ ਸਪੇਨ ਦੇ ਹਸਪਤਾਲ ''ਚ ਹੋਇਆ ''ਓਮ ਮੰਤਰ'' ਤੇ ''ਸਤਿਨਾਮ ਵਾਹਿਗੁਰੂ ਜੀ'' ਦਾ ਪਾਠ, ਵੀਡੀਓ ਵਾਇਰਲ

Monday, Mar 30, 2020 - 08:47 AM (IST)

ਕੋਰੋਨਾ ਪੀੜਤਾਂ ਲਈ ਸਪੇਨ ਦੇ ਹਸਪਤਾਲ ''ਚ ਹੋਇਆ ''ਓਮ ਮੰਤਰ'' ਤੇ ''ਸਤਿਨਾਮ ਵਾਹਿਗੁਰੂ ਜੀ'' ਦਾ ਪਾਠ, ਵੀਡੀਓ ਵਾਇਰਲ

ਜਲੰਧਰ (ਵੈੱਬ ਡੈਸਕ) -  ਕੋਰੋਨਾ ਵਾਇਰਸ ਨੇ ਪੂਰੀ ਮਾਨਵ ਜਾਤੀ ਨੂੰ ਇਸ ਕਦਰ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਲੋਕ ਇਸ ਬਿਮਾਰੀ ਤੋਂ ਉਬਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸੇ ਨਾ ਮੁਰਾਦ ਬਿਮਾਰੀ ਦੀ ਮਾਰ ਯੂਰਪੀਅਨ ਦੇਸ਼ ਸਪੇਨ ਵੀ ਝੱਲ ਰਿਹਾ ਹੈ। ਇਸ ਦੇਸ਼ ਵਿਚ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਦਾ ਇਲਾਜ਼ ਉਥੋਂ ਦੇ ਵੱਖ-ਵੱਖ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਪੇਨ ਦੇ ਇਕ ਹਸਪਤਾਲ ਦਾ ਦ੍ਰਿਸ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਮਨੋਰੰਜਨ ਜਗਤ ਦੀਆਂ ਖ਼ਬਰਾਂ ਦੱਸਣ ਵਾਲੇ ਮਾਨਵ ਮੰਗਲਾਨੀ ਨੇ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਹਸਪਤਾਲ ਦਾ ਪੂਰਾ ਸਟਾਫ ਅਨੁਸ਼ਾਸ਼ਨ ਵਿਚ ਖੜ੍ਹੇ ਹੋ ਕੇ 'ਓਮ ਮੰਤਰ' ਦੇ ਨਾਲ 'ਸਤਿਨਾਮ ਵਾਹਿਗੁਰੂ' ਦਾ ਜਾਪੁ ਕਰਦੇ ਨਜ਼ਰ ਆ ਰਹੇ ਹਨ। ਮਾਨਵ ਮੰਗਲਾਨੀ ਦਾ ਦਾਅਵਾ ਹੈ ਕਿ ਇਹ ਵੀਡੀਓ ਸਪੇਨ ਦੇ ਹਸਪਤਾਲ ਦੀ ਹੈ। ਇਸ ਯੂਰਪੀਅਨ ਦੇਸ਼ ਵਿਚ ਰਹਿਣ ਵਾਲੇ ਲੋਕਾਂ ਨੂੰ ਅਜਿਹਾ ਵਿਸ਼ਵਾਸ਼ ਹੈ ਕਿ ਇਹ ਪ੍ਰਾਥਨਾ ਕਰਕੇ ਕੋਰੋਨਾ ਪੀੜਤਾਂ ਦੇ ਉਬਰਨ ਵਿਚ ਤੇਜ਼ੀ ਆਵੇਗੀ। 

 
 
 
 
 
 
 
 
 
 
 
 
 
 

being chanted at a hospital in #spain where #CoronaVirus patients are being treated #praying for speedy recovery 🙏 #PositiveVibes #staystrong #spain We Are with you #india #love #StayHomeStaySafe #StayHomeSaveLives #Lockdown @yoursevaorg

A post shared by Manav Manglani (@manav.manglani) on Mar 29, 2020 at 4:37am PDT

ਦੱਸ ਦੇਈਏ ਕਿ ਹਿੰਦੂ ਧਾਰਮਿਕ ਗ੍ਰੰਥਾਂ ਵਿਚ 'ਓਮ ਮੰਤਰ' ਦੇ ਜਾਪ ਦੇ ਕਈ ਅਸਾਧਾਰਨ ਫਾਇਦੇ ਦਸੇ ਗਏ ਹਨ। ਕਈ ਮੌਕਿਆਂ ਉੱਤੇ ਅਜਿਹੇ ਦਾਅਵੇ ਕੀਤੇ ਗਏ ਹਨ ਕਿ ਇਸਦੇ ਜਾਪ ਨਾਲ ਕਈ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। ਕਈ ਵੱਡੇ ਕੰਮ ਸੋਖੇ ਹੋ ਜਾਂਦੇ ਹਨ। ਹਿੰਦੂ ਧਰਮ ਦੇ ਜ਼ਿਆਦਾ ਮੰਤਰਾਂ ਦਾ ਉਚਾਰਨ 'ਓਮ' ਤੋਂ ਹੀ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਸਿੱਖ ਧਰਮ ਵਿਚ ਸੰਗੀਤ ਦੇ ਰਸਤੇ ਹੀ ਪ੍ਰਮਾਤਮਾ ਤਕ ਪਹੁੰਚਣ ਦਾ ਰਸਤਾ ਦੱਸਿਆ ਗਿਆ ਹੈ। ਇਸ ਧਰਮ ਵਿਚ 'ਸਤਿਨਾਮ ਵਾਹਿਗੁਰੂ' ਪ੍ਰਾਥਨਾ ਨੂੰ ਆਰਾਧਨਾ ਵਿਚ 'ਅੱਲ੍ਹਾ' ਦਾ ਦਰਜਾ ਦਿੱਤਾ ਗਿਆ ਹੈ। 
PunjabKesari
ਦੱਸਣਯੋਗ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਾਂਗ ਭਾਰਤ ਵੀ ਇਨ੍ਹੀ ਦਿਨੀਂ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਗਿਆ ਹੈ। ਬੀਤੇ ਪੂਰੇ ਹਫਤੇ ਤੋਂ ਦੇਸ਼ਭਰ ਨੂੰ  21 ਦਿਨਾਂ ਲਈ 'ਲੌਕਡਾਊਨ' ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਾਇਆ ਹੋਇਆ ਹੈ, ਜਿਸ ਦੇ ਚਲਦਿਆ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਜਿਹੜੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲ੍ਹਾ ਜਲਾਉਂਦੇ ਹਨ।       


author

sunita

Content Editor

Related News