ਓਲੰਪਿਕ ਮੁਲਤਵੀ ਕਰਨ ਦਾ ਫੈਸਲਾ 4 ਹਫਤਿਆਂ ਵਿਚ : ਬਾਕ

03/23/2020 8:12:43 PM

ਲੁਸਾਨ— ਵਿਸ਼ਵ ਪੱਧਰੀ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਦੇ ਖਤਰੇ ਕਾਰਣ 24 ਜੁਲਾਈ ਤੋਂ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਆਯੋਜਨ ਨੂੰ ਲੈ ਕੇ ਖਤਰੇ ਵਿਚਾਲੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਕਿਹਾ ਹੈ ਕਿ ਓਲੰਪਿਕ ਮੁਲਤਵੀ ਕਰਨ ਦਾ ਫੈਸਲਾ 4 ਹਫਤਿਆਂ  ਅੰਦਰ ਲਿਆ ਜਾਵੇਗਾ। ਟੋਕੀਓ ਓਲੰਪਿਕ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤਕ ਹੋਣਾ ਹੈ। ਐਥਲੀਟ ਭਾਈਚਾਰੇ ਦੇ ਭੇਜੇ ਬੱਤਰ ਵਿਚਬਾਕ ਨੇ ਕਿਹਾ, ''ਅਸੀਂ ਆਪਣੇ ਸਾਂਝੀਦਾਰਾਂ ਨਾਲ ਮੀਟਿੰਗ ਵਿਚ ਕੋਰੋਨਾ ਨੂੰ ਲੈ ਕੇ ਵਿਸ਼ਵ ਭਰ ਦੇ ਹਾਲਾਤ ਅਤੇ ਓਲੰਪਿਕ 'ਤੇ ਇਸਦੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਰਚਾ ਕੀਤੀ, ਜਿਸ ਵਿਚ ਇਸ ਨੂੰ ਮੁਲਤਵੀ ਕਰਨਾ ਵੀ ਸ਼ਾਮਲ ਸੀ। ਅਸੀਂ ਇਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੇ ਹਾਂ ਤੇ ਉਮੀਦ ਹੈ ਕਿ ਇਸ ਬਾਰੇ ਵਿਚ ਫੈਸਲਾ ਅਗਲੇ ਚਾਰ ਹਫਤਿਆਂ ਅੰਦਰ ਲੈ ਲਿਆ ਜਾਵੇਗਾ।''

ਆਈ. ਓ. ਸੀ.  ਮੁਖੀ ਮੁਤਾਬਕ ਜਾਪਾਨ ਵਿਚ ਕੋਰੋਨਾ ਦੇ ਕਾਰਣ ਹਾਲਾਤ ਸੁਧਰਨ ਤੋਂ ਬਾਅਦ ਟੋਕੀਓ ਓਲੰਪਿਕ ਨੂੰ ਨਿਰਧਾਰਿਤ ਸਮੇਂ ਵਿਚ ਕਰਵਾਉਣ ਦਾ ਹੌਸਲਾ ਵਧਿਆ ਹੈ ਪਰ ਹੁਣ ਕੈਨੇਡਾ ਤੇ ਆਸਟਰੇਲੀਆ ਦੇ ਟੋਕੀਓ ਓਲੰਪਿਕ ਤੋਂ ਹਟ ਜਾਣ  ਕਾਰਣ ਆਈ. ਓ. ਸੀ. ਤੇ ਮੇਜ਼ਬਾਨ ਦੇਸ਼ 'ਤੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦਾ ਦਬਾਅ ਵਧ ਗਿਆ ਹੈ। ਬਾਕ ਨੇ ਕਿਹਾ, ''ਇਕ ਪਾਸੇ ਜਾਪਾਨ ਵਿਚ ਹਾਲਾਤ ਵਿਚ ਸੁਧਾਰ ਹੋ ਰਿਹਾ ਹੈ ਤੇ ਲੋਕਾਂ ਨੇ ਓਲੰਪਿਕ ਮਸ਼ਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਇਸ ਨਾਲ ਸਾਡਾ ਇਸ ਨੂੰ ਨਿਰਧਾਰਿਤ ਸਮੇਂ ਵਿਚ ਕਰਵਾਉਣ ਨੂੰ ਲੈ ਕੇ ਹੌਸਲਾ ਵਧਿਆ  ਹੈ।''

ਬਾਕ ਨੇ ਨਾਲ ਹੀ ਕਿਹਾ ਕਿ ਓਲੰਪਿਕ ਨੂੰ ਰੱਦ ਕਰਨਾ ਕਮੇਟੀ ਦੇ ਏਜੰਡੇ ਵਿਚ ਸ਼ਾਮਲ ਨਹੀਂ ਹੈ ਤੇ ਖੇਡਾਂ ਦੀਆਂ ਨਵੀਆਂ ਤਾਰੀਖਾਂ ਬਾਰੇ ਇਸ ਮੀਟਿੰਗ ਵਿਚ ਕੋਈ ਚਰਚਾ ਨਹੀਂ ਹੋਈ ਹੈ। ਬਾਕ ਨੇ ਕਿਹਾ ਕਿ ਖੇਡਾਂ ਨੂੰ ਰੱਦ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ ਤੇ ਇਸਦਾ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ  ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਦੀਆਂ ਖੇਡਾਂ ਪ੍ਰਭਾਵਿਤ ਹੋਈਆਂ ਹਨ ਤੇ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਵੀ ਖਤਰਾ ਪੈਦਾ ਹੋ ਗਿਆ ਹੈ। ਓਲੰਪਿਕ  ਦੇ ਇਤਿਹਾਸ ਵਿਚ ਇਹ ਖੇਡਾਂ ਜੇ  ਸ਼ਾਂਤੀ ਸਮਾਂ 'ਤੇ ਮੁਲਤਵੀ ਜਾਂ ਰੱਦ ਨਹੀਂ ਹੋਈਆਂ ਹਨ ਪਰ ਕੋਰੋਨਾ ਦਾ ਖਤਰਾ ਦੁਨੀਆ ਦੇ 175 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ ਤੇ ਵਿਸ਼ਵ ਭਾਈਚਾਰੇ ਲਈ ਇਹ ਬੇਹੱਦ ਮੁਸ਼ਕਿਲ ਸਥਿਤੀ ਹੈ।


Ranjit

Content Editor

Related News