ਡਰੱਗ ਦੇ ਦੋਸ਼ ਹੇਠ ਓਲੰਪਿਕ ਸਪ੍ਰਿੰਟਰ ਗ੍ਰਿਫਤਾਰ, ਅਦਾਲਤ ਨੇ ਸੁਣਾਈ ਸਜ਼ਾ

11/05/2019 10:34:45 PM

ਬਰਲਿਨ— ਡੱਚ ਓਲੰਪਿਕ ਸਪ੍ਰਿੰਟਰ ਮਾਡੀਆ ਗਫੂਰ ਨੂੰ ਜਰਮਨੀ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਸਾਢੇ ਅੱਠ ਸਾਲ ਦੀ ਸਜ਼ਾ ਸੁਣਵਾਈ ਹੈ। ਰਿਪੋਰਟ ਅਨੁਸਾਰ ਗਫੂਰ ਨੇ ਜੂਨ 'ਚ ਨੀਦਰਲੈਂਡ ਤੋਂ ਜਰਮਨੀ 'ਚ ਲਗਭਗ 50 ਕਿਲੋਗ੍ਰਾਮ ਐਕਸਟੀਸੀ ਤੇ ਦੋ ਕਿਲੋਗ੍ਰਾਮ ਸੇਥਾਮਫੇਚਾਮਾਈਨ ਮਿਲੇ ਸੀ। ਜ਼ਿਕਰਯੋਗ ਹੈ ਕਿ ਦੋਵੇਂ ਡਰੱਗ 'ਤੇ ਹਰ ਜਗ੍ਹਾ ਬੈਨ ਲੱਗਿਆ ਹੋਇਆ ਹੈ।
ਗਫੂਰ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਇਹ ਡਰੱਗ ਕਿਸ ਨੇ ਦਿੱਤੀ, ਕਿਉਂਕਿ ਉਸ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੈ। ਇਸ ਦੇ ਨਾਲ ਉਸ ਦੀ ਕਾਰ ਵਿਚੋਂ 11,950 ਯੂਰੋ ਵੀ ਬਰਾਮਦ ਕੀਤੇ ਗਏ ਹਨ।
ਡਚ ਐਥਲੀਟ ਯੂਨੀਅਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ, ਜਿਸ ਨੂੰ ਡੋਪਿੰਗ ਅਥਾਰਟੀ ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ। 27 ਸਾਲਾ ਗਫੂਰ ਪਿਛਲੇ ਸਾਲ 400 ਮੀਟਰ 'ਚ ਯੂਰਪੀਅਨ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਸੀ। ਇਸ ਤੋਂ ਇਲਾਵਾ ਉਸ ਨੇ 2016 ਓਲੰਪਿਕ 'ਚ 4*400 'ਚ ਵੀ ਦੌੜ ਲਗਾਈ ਸੀ।
 


Gurdeep Singh

Content Editor

Related News