ਨੇਪਾਲ ਕਮਿਊਨਿਸਟ ਪਾਰਟੀ ''ਚ ਪਈ ਫੁੱਟ, ਓਲੀ ਸ਼ਰਮਾ ਤੇ ਪ੍ਰਚੰਡ ਆਹਮੋ-ਸਾਹਮਣੇ

Tuesday, Dec 22, 2020 - 09:12 PM (IST)

ਨੇਪਾਲ ਕਮਿਊਨਿਸਟ ਪਾਰਟੀ ''ਚ ਪਈ ਫੁੱਟ, ਓਲੀ ਸ਼ਰਮਾ ਤੇ ਪ੍ਰਚੰਡ ਆਹਮੋ-ਸਾਹਮਣੇ

ਕਾਠਮੰਡੂ- ਨੇਪਾਲ ਵਿਚ ਸਰਕਾਰ ਭੰਗ ਹੋਣ ਦੇ ਬਾਅਦ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਟੁੱਟਣ ਦੇ ਕਗਾਰ 'ਤੇ ਪੁੱਜ ਗਈ ਹੈ। ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਬੈਠਕ ਬੁਲਾ ਕੇ ਪਾਰਟੀ ਦਾ ਪੁਨਰਗਠਨ ਕਰ ਦਿੱਤਾ ਅਤੇ 1,199 ਮੈਂਬਰਾਂ ਦੀ ਨਵੀਂ ਕਮੇਟੀ ਬਣਾ ਦਿੱਤੀ ਹੈ। ਪੁਸ਼ਪ ਕਮਲ ਦਹਿਲ ਪ੍ਰਚੰਡ ਦੇ ਧੜੇ ਨੇ ਕੇਂਦਰੀ ਕਮੇਟੀ ਦੀ ਅਲੱਗ ਬੈਠਕ ਬੁਲਾ ਕੇ ਓਲੀ ਨੂੰ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਹੈ। 

ਉੱਚ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੂੰ ਪਾਰਟੀ ਦਾ ਨਵਾਂ ਚੇਅਰਮੈਨ ਬਣਾ ਦਿੱਤਾ ਹੈ। ਪ੍ਰਚੰਡ ਨੇ ਕਿਹਾ ਕਿ ਉਹ ਓਲੀ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਣਗੇ। ਨੇਪਾਲ ਵਿਚ ਐਤਵਾਰ ਨੂੰ ਮੰਤਰੀ ਮੰਡਲ ਦੀ ਸਿਫਾਰਸ਼ 'ਤੇ ਸਰਕਾਰ ਭੰਗ ਹੋਣ ਅਤੇ ਰਾਸ਼ਟਰਪਤੀ ਦੇ ਮੱਧ ਮਿਆਦ ਚੋਣਾਂ ਦੀ ਘੋਸ਼ਣਾ ਦੇ ਬਾਅਦ ਕਮਿਊਨਿਸਟ ਪਾਰਟੀ ਵਿਚ ਫੁੱਟ ਪੈ ਗਈ ਹੈ। 

ਪ੍ਰਧਾਨ ਮੰਤਰੀ ਓਲੀ ਤੇ ਉਨ੍ਹਾਂ ਦੇ ਵਿਰੋਧੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਵੱਖ-ਵੱਖ ਪਾਰਟੀ ਦੀ ਬੈਠਕ ਕੀਤੀ। ਦੋਹਾਂ ਨੇ ਹੀ ਆਪਣੀ ਪਾਰਟੀ ਨੂੰ ਅਸਲੀ ਕਮਿਊਨਿਸਟ ਪਾਰਟੀ ਦੱਸਿਆ ਹੈ। ਓਲੀ ਨੇ ਆਪਣੇ ਅਧਿਕਾਰਕ ਨਿਵਾਸ 'ਤੇ ਨਵੀਂ ਕਮੇਟੀ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਸਾਰੇ ਨਵੇਂ-ਪੁਰਾਣੇ ਮੈਂਬਰਾਂ ਨੇ ਸਹੁੰ ਵੀ ਚੁੱਕੀ। ਬੈਠਕ ਵਿਚ ਨਰਾਇਣ ਕਾਜੀ ਨੂੰ ਪਾਰਟੀ ਅਹੁਦੇ ਤੋਂ ਹਟਾ ਦਿੱਤਾ ਗਿਆ।

ਪ੍ਰਧਾਨ ਮੰਤਰੀ ਓਲੀ ਦੀ ਇਹ ਮੁਸ਼ੱਕਤ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵਿਚ ਆਪਣਾ ਬਹੁਮਤ ਬਣਾਈ ਰੱਖਣ ਲਈ ਹੈ। ਵਰਤਮਾਨ 446 ਮੈਂਬਰਾਂ ਦੇ ਨਾਲ ਹੁਣ ਕਮੇਟੀ ਵਿਚ 556 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਓਲੀ ਨੇ ਪਾਰਟੀ ਦੀ ਅਗਲੇ ਸਾਲ 7 ਤੋਂ 12 ਅਪ੍ਰੈਲ ਨੂੰ ਹੋਣ ਵਾਲੀ ਆਮ ਸਭਾ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਇਹ 18 ਤੋਂ 23 ਨਵੰਬਰ ਨੂੰ ਹੋਵੇਗੀ।  
 


author

Sanjeev

Content Editor

Related News