ਨੇਪਾਲੀ PM ਓਲੀ ਨੇ ਉੱਚ ਸਦਨ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਕੀਤੀ ਸਿਫਾਰਿਸ਼

Monday, Dec 28, 2020 - 01:43 AM (IST)

ਨੇਪਾਲੀ PM ਓਲੀ ਨੇ ਉੱਚ ਸਦਨ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਕੀਤੀ ਸਿਫਾਰਿਸ਼

ਕਾਠਮੰਡੂ- ਨੇਪਾਲ ਵਿਚ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਵਲੋਂ ਪ੍ਰਤੀਨਿਧੀ ਸਭਾ ਨੂੰ ਭੰਗ ਕਰਨ ਅਤੇ ਮੱਧ ਵਰਗੀ ਚੋਣਾਂ ਦੀ ਮਿਤੀ ਐਲਾਨਣ ਪਿੱਛੋਂ ਦੇਸ਼ ਵਿਚ ਸਿਆਸੀ ਸੰਕਟ ਵੱਧ ਗਿਆ ਹੈ। ਸਿਆਸੀ ਉਤਰਾਅ-ਚੜਾਅ ਦਰਮਿਆਨ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਸਰਕਾਰ ਵਲੋਂ ਸੰਸਦ ਨੂੰ ਭੰਗ ਕਰਨ ਦੇ ਇਕ ਹਫਤੇ ਬਾਅਦ ਰਾਸ਼ਟਰਪਤੀ ਨੂੰ ਸੰਸਦ ਦੇ ਉੱਚ ਸਦਨ ਦਾ ਸਰਦ ਰੁੱਤ ਸੈਸ਼ਨ ਇਕ ਜਨਵਰੀ ਨੂੰ ਬੁਲਾਉਣ ਦੀ ਸਿਫਾਰਿਸ਼ ਕੀਤੀ ਹੈ।

ਇਹ ਵੀ ਪੜ੍ਹੋ -'ਅਫਗਾਨਿਸਤਾਨ 'ਚ ਤਾਲਿਬਾਨ ਨੂੰ 'ਹਥਿਆਰ' ਦੇ ਰੂਪ 'ਚ ਇਸਤੇਮਾਲ ਕਰ ਰਿਹੈ ਪਾਕਿਸਤਾਨ'

ਓਲੀ ਦੇ ਫੈਸਲੇ ਪਿੱਛੋਂ ਹੀ ਸੱਤਾਧਾਰੀ ਪਾਰਟੀ ਦੇ ਬਾਗੀ ਅਤੇ ਵਿਰੋਧੀ ਧਿਰ ਦੇ ਮੈਂਬਰ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਸਿਹਤ ਮੰਤਰੀ ਹ੍ਰਿਦਧੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਆਯੋਜਿਤ ਇਕ ਕੈਬਨਿਟ ਮੀਟਿੰਗ ਵਿਚ ਸਿਫਾਰਿਸ਼ ਕੀਤੀ ਗਈ ਕਿ ਰਾਸ਼ਟਰਪਤੀ ਇਕ ਜਨਵਰੀ ਨੂੰ ਨੈਸ਼ਨਲ ਅਸੈਂਬਲੀ (ਉੱਚ ਸਦਨ) ਦਾ ਸਰਦ ਰੁੱਤ ਸੈਸ਼ਨ ਬੁਲਾਉਣ।

ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

ਇਹ ਮੀਟਿੰਗ ਪ੍ਰਧਾਨ ਮੰਤਰੀ ਓਲੀ ਵਲੋਂ 8 ਮੰਤਰੀਆਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਦੇ ਪੰਜ ਮੰਤਰੀਆਂ ਦੇ ਪੋਰਟਫੋਲੀਓ ਨੂੰ ਬਦਲਣ ਲਈ ਮੰਤਰੀ ਮੰਡਲ ਵਿਚ ਫੇਰਬਦਲ ਤੋਂ ਬਾਅਦ ਆਯੋਜਿਤ ਕੀਤੀ ਗਈ। ਦੱਸ ਦਈਏ ਕਿ ਨੇਪਾਲ ਦਾ ਸੁਪਰੀਮ ਕੋਰਟ ਵੀ ਹੇਠਲੇ ਸਦਨ (ਪ੍ਰਤੀਨਿਧੀ ਸਭਾ) ਨੂੰ ਭੰਗ ਕਰਨ ਵਿਰੁੱਧ ਦਾਇਰ 13 ਰਿਟ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਹੈ ਅਤੇ ਉਸ ਨੇ ਸ਼ੁੱਕਰਵਾਰ ਨੂੰ ਓਲੀ ਸਰਕਾਰ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕਰਦੇ ਹੋਏ ਲਿਖਤੀ ਸਪੱਸ਼ਟੀਕਰਣ ਮੰਗਿਆ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News