ਮਰਕੇਲ ਦੀ ਜਗ੍ਹਾ ਓਲਾਫ ਸ਼ੋਲਜ਼ ਬਣੇ ਜਰਮਨੀ ਦੇ ਨਵੇਂ ਚਾਂਸਲਰ

Wednesday, Dec 08, 2021 - 04:41 PM (IST)

ਮਰਕੇਲ ਦੀ ਜਗ੍ਹਾ ਓਲਾਫ ਸ਼ੋਲਜ਼ ਬਣੇ ਜਰਮਨੀ ਦੇ ਨਵੇਂ ਚਾਂਸਲਰ

ਬਰਲਿਨ (ਭਾਸ਼ਾ): ਜਰਮਨੀ ਦੀ ਸੰਸਦ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਓਲਾਫ ਸ਼ੋਲਜ਼ ਨੂੰ ਦੇਸ਼ ਦੇ 9ਵੇਂ ਚਾਂਸਲਰ ਦੇ ਤੌਰ 'ਤੇ ਚੁਣ ਲਿਆ ਹੈ। ਇਸ ਨਾਲ ਹੀ ਐਂਜਲਾ ਮਰਕੇਲ ਦੇ 16 ਸਾਲ ਦੇ ਕਾਰਜਕਾਲ ਦੇ ਬਾਅਦ ਯੂਰਪੀ ਸੰਘ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ 'ਚ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਸ਼ੋਲਜ਼ ਸਰਕਾਰ ਜਰਮਨੀ ਦੇ ਆਧੁਨਿਕੀਕਰਨ ਅਤੇ ਜਲਵਾਯੂ ਤਬਦੀਲੀ ਨਾਲ ਲੜਨ ਦੀਆਂ ਉੱਚ ਉਮੀਦਾਂ ਦੇ ਵਿਚਕਾਰ ਅਹੁਦਾ ਸੰਭਾਲਣ ਲਈ ਤਿਆਰ ਹੈ ਪਰ ਅਜੇ ਉਹਨਾਂ ਸਾਹਮਣੇ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀ ਚੁਣੌਤੀ ਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ : ਪਟਾਕਿਆਂ ਦੀ ਦੁਕਾਨ 'ਚ ਧਮਾਕਾ, 6 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਸ਼ੋਲਜ਼ ਨੂੰ ਬੁੱਧਵਾਰ ਨੂੰ 395 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ। ਉਨ੍ਹਾਂ ਦੇ ਤਿੰਨ-ਪਾਰਟੀ ਗਠਜੋੜ ਕੋਲ ਸੰਸਦ ਦੇ 736 ਸੀਟਾਂ ਵਾਲੇ ਹੇਠਲੇ ਸਦਨ ਵਿੱਚ 416 ਸੀਟਾਂ ਹਨ। ਜਰਮਨੀ ਦੇ ਰਾਸ਼ਟਰਪਤੀ ਰਸਮੀ ਤੌਰ 'ਤੇ ਚਾਂਸਲਰ ਵਜੋਂ ਸ਼ੋਲਜ਼ ਦੇ ਨਾਂ ਦਾ ਐਲਾਨ ਕਰਨਗੇ ਅਤੇ ਸੰਸਦ ਦੇ ਸਪੀਕਰ ਅੱਜ ਉਨ੍ਹਾਂ ਨੂੰ ਸਹੁੰ ਚੁਕਾਉਣਗੇ।

ਪੜ੍ਹੋ ਇਹ ਅਹਿਮ ਖਬਰ- ਜਾਪਾਨ ਦਾ ਅਰਬਪਤੀ ਯੁਸਾਕੂ ਮੇਜ਼ਾਵਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਹੋਇਆ ਰਵਾਨਾ 


author

Vandana

Content Editor

Related News